
ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਉੱਤਰੀ ਦਿੱਲੀ ਨਗਰ ਨਿਗਮ ਹਰਕਤ.....
ਨਵੀਂ ਦਿੱਲੀ (ਭਾਸ਼ਾ): ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਉੱਤਰੀ ਦਿੱਲੀ ਨਗਰ ਨਿਗਮ ਹਰਕਤ ਵਿਚ ਆ ਗਿਆ ਹੈ। ਉੱਤਰੀ ਦਿੱਲੀ ਨਗਰ ਨਿਗਮ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ 63 ਫੈਕਟਰੀਆਂ ਨੂੰ ਸੀਲ ਕਰ ਦਿਤਾ ਹੈ। ਦੱਸ ਦਈਏ ਇਹ ਫੈਕਟਰੀਆਂ ਰੋਕ ਦੇ ਬਾਵਜੂਦ ਚੋਰੀ ਛਿਪੇ ਕੰਮ ਕਰਕੇ ਪ੍ਰਦੂਸ਼ਣ ਫੈਲਾ ਰਹੀਆਂ ਸਨ। ਉੱਤਰੀ ਨਗਰ ਨਿਗਮ ਲਗਾਤਾਰ ਚੋਰੀ ਨਾਲ ਚਲਾਈ ਜਾ ਰਹੀ ਗ਼ੈਰ ਕਾਨੂੰਨੀ ਫੈਕਟਰੀਆਂ ਦੀ ਪਹਿਚਾਣ ਕਰ ਰਹੀ ਹੈ।
Factories Pollution
ਇਸ ਨੂੰ ਲੈ ਕੇ ਦਿੱਲੀ ਦੇ ਬੀਦੋਪੁਰਾ ਅਤੇ ਰੈਗਰਪੁਰ ਵਿਚ ਚੋਰੀ ਛਿਪੇ ਚਲਾਈ ਜਾ ਰਹੀ 103 ਫੈਕਟਰੀਆਂ ਦੀ ਪਹਿਚਾਣ ਕੀਤੀ ਗਈ ਸੀ, ਜਿਸ ਵਿਚ 63 ਨੂੰ ਸੀਲ ਕੀਤਾ ਗਿਆ ਅਤੇ ਬਾਕੀ 40 ਨੂੰ ਨੋਟਿਸ ਦਿਤੇ ਗਏ ਹਨ। ਨਗਰ ਨਿਗਮ ਨੇ ਇਨ੍ਹਾਂ ਨੂੰ 48 ਘੰਟੇ ਦੇ ਅੰਦਰ ਖਾਲੀ ਕਰਨ ਨੂੰ ਕਿਹਾ ਹੈ। ਦਅਰਸਲ ਜਿਨ੍ਹਾਂ ਉਤੇ ਕਾਰਵਾਈ ਕੀਤੀ ਗਈ ਹੈ ਉਥੇ ਸੋਨੇ ਦੀ ਰੰਗਾਈ ਐਸਿਡ ਤਿਆਰ ਕੀਤਾ ਜਾ ਰਿਹਾ ਸੀ, ਜੋ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਇਸ ਤੋਂ ਪਹਿਲਾਂ ਵੀ ਉੱਤਰੀ ਦਿੱਲੀ ਨਗਰ ਨਿਗਮ ਨੇ ਕਰੋਲ ਬਾਗ ਵਿਚ ਵੀ ਇਸੇ ਤਰ੍ਹਾਂ ਦੀਆਂ 32 ਯੂਨਿਟਾਂ ਫੜੀਆਂ ਸਨ ਜਿਸ ਨੂੰ ਸੀਲ ਕਰ ਦਿਤਾ ਸੀ।
Factories Pollution
ਉਥੇ ਹੀ ਅਕਤੂਬਰ ਵਿਚ ਵੀ ਉੱਤਰੀ ਦਿੱਲੀ ਨਗਰ ਨਿਗਮ ਤੋਂ ਫੈਕਟਰੀਆਂ ਅਤੇ ਗੁਦਾਮ ਨੂੰ ਸੀਲ ਕਰ ਦਿਤਾ ਗਿਆ ਸੀ। ਇਹਨਾਂ ਵਿਚ ਪਲਾਸਟਿਕ, ਰਬੜ ਅਤੇ ਰਸਾਇਨਾਂ ਦੀ ਵਰਤੋ ਕੀਤੀ ਜਾ ਰਹੀ ਸੀ। ਮੁੰਡਕਾ, ਘੇਵਰਾ, ਨਿਲੋਠੀ, ਸੋਨਾ ਪਾਰਕ, ਟਿਕਰੀ ਕਲਾਂ, ਪੁਟ ਖੁਰਦ, ਸ਼ਾਹਬਾਦ, ਦੌਲਤਪੁਰ ਵਿਚ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 219 ਫੈਕਟਰੀਆਂ ਅਤੇ ਗੁਦਾਮ ਸੀਲ ਕੀਤੇ ਗਏ ਸਨ।