
ਅੱਜ ਸ਼ਾਮ 5 ਵਜੇ ਤੋਂ ਇਹ ਨਾਇਟ ਕਰਫਿਊ ਮੁੜ ਲਾਗੂ ਕਰ ਦਿੱਤਾ ਜਾਏਗਾ।
ਮੁੰਬਈ: ਦੇਸ਼ ਭਰ ਵਿੱਚ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦਿਆਂ ਭਾਰਤੀ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇਸ ਵਿਚਾਲੇ ਹੁਣ ਮਹਾਰਾਸ਼ਟਰ 'ਚ ਇੱਕ ਵਾਰ ਫੇਰ ਲੌਕਡਾਊਨ ਲੱਗਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਰਾਜ ਦੇ ਕਈ ਵੱਢੇ ਸ਼ਹਿਰਾਂ 'ਚ 14 ਦਿਨਾਂ ਲਈ ਨਾਈਟ ਕਰਫਿਊ ਲਾਉਣ ਜਾ ਰਿਹਾ ਹੈ। ਅੱਜ ਸ਼ਾਮ 5 ਵਜੇ ਤੋਂ ਇਹ ਨਾਇਟ ਕਰਫਿਊ ਮੁੜ ਲਾਗੂ ਕਰ ਦਿੱਤਾ ਜਾਏਗਾ।
ਦੂਜੇ ਪਾਸੇ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਦੇ ਕਾਰਨ ਬ੍ਰਿਟੇਨ 'ਚ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਇਸ ਦੇ ਤਹਿਤ ਯੂਰਪ ਤੇ ਮੱਧ ਪੂਰਬ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਲਈ ਭੇਜਿਆ ਜਾਵੇਗਾ। ਦੂਜੇ ਦੇਸ਼ਾਂ ਤੋਂ ਮਹਾਰਾਸ਼ਟਰ ਆਉਣ ਵਾਲੇ ਲੋਕਾਂ ਨੂੰ ਘਰੇਲੂ ਕੁਆਰੰਟੀਨ ਵਿੱਚ ਰਹਿਣਾ ਪਏਗਾ।
ਇਸ ਆਦੇਸ਼ ਤੋਂ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਸੀ ਕਿ ਰਾਜ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਤੇ ਉਨ੍ਹਾਂ ਦੀ ਸਰਕਾਰ ਨਾਇਟ ਕਰਫਿਊ ਜਾਂ ਲੌਕਡਾਊਨ ਲਾਉਣ ਦੀ ਕੋਈ ਯੋਜਨਾ 'ਚ ਨਹੀਂ ਹੈ। ਠਾਕਰੇ ਨੇ ਸੋਸ਼ਲ ਮੀਡੀਆ ਰਾਹੀਂ ਰਾਜ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਹਰ ਫਿਰ ਨਾਈਟ ਕਰਫਿਊ ਜਾਂ ਦੂਸਰਾ ਲੌਕਡਾਊਨ ਲਗਾਉਣ ਦੇ ਪੱਖ 'ਚ ਹਨ।