Supreme Court News : ਸੁਪਰੀਮ ਕੋਰਟ ਨੇ ਕਿਹਾ, ਵਿਆਹ ਵਿਸ਼ਵਾਸ 'ਤੇ ਆਧਾਰਤ ਰਿਸ਼ਤਾ, ਇਸ ਦਾ ਮਕਸਦ ਖ਼ੁਸ਼ੀ ਤੇ ਸਨਮਾਨ ਹੈ, ਵਿਵਾਦ ਨਹੀਂ
Published : Dec 22, 2024, 11:58 am IST
Updated : Dec 22, 2024, 11:59 am IST
SHARE ARTICLE
Supreme Court said marriage is a relationship based on trust Latest News in Punjabi
Supreme Court said marriage is a relationship based on trust Latest News in Punjabi

20 ਸਾਲਾਂ ਤੋਂ ਵੱਖ ਹੋਏ ਜੋੜੇ ਦਾ ਤਲਾਕ ਮਨਜ਼ੂਰ

Supreme Court said marriage is a relationship based on trust Latest News in Punjabi : ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹ ਦਾ ਰਿਸ਼ਤਾ ਆਪਸੀ ਵਿਸ਼ਵਾਸ, ਸਾਥ ਤੇ ਸਾਂਝੇ ਤਜਰਬਿਆਂ 'ਤੇ ਆਧਾਰਤ ਹੈ। ਜੇ ਇਹ ਗੱਲਾਂ ਲੰਬੇ ਸਮੇਂ ਤਕ ਨਾ ਹੋਣ ਤਾਂ ਵਿਆਹ ਕਾਗ਼ਜ਼ਾਂ 'ਤੇ ਹੀ ਰਹਿ ਜਾਂਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਵਿਆਹ ਦਾ ਮਕਸਦ ਦੋਹਾਂ ਦੀ ਖ਼ੁਸ਼ੀ ਤੇ ਸਨਮਾਨ ਹੈ, ਨਾ ਕਿ ਤਣਾਅ ਤੇ ਵਿਵਾਦ।

ਅਦਾਲਤ ਨੇ ਇਹ ਟਿੱਪਣੀ ਮਦਰਾਸ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਬਰਕਰਾਰ ਰਖਦੇ ਹੋਏ ਕੀਤੀ ਹੈ, ਜਿਸ ਨੇ 20 ਸਾਲਾਂ ਤੋਂ ਵੱਖ ਰਹਿ ਰਹੇ ਸਾਫ਼ਟਵੇਅਰ ਇੰਜੀਨੀਅਰ ਜੋੜੇ ਦੇ ਤਲਾਕ ਦਾ ਹੁਕਮ ਦਿਤਾ ਸੀ।

ਸੁਪਰੀਮ ਕੋਰਟ ਨੇ ਤਲਾਕ ਨੂੰ ਮਨਜ਼ੂਰੀ ਦਿੰਦੇ ਹੋਏ ਪਤਨੀ ਨੂੰ 50 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਬੇਟੀ ਦੀ ਪੜ੍ਹਾਈ ਤੇ ਭਵਿੱਖ ਦੇ ਖ਼ਰਚੇ ਲਈ 50 ਲੱਖ ਰੁਪਏ ਦੇਣ ਲਈ ਵੀ ਕਿਹਾ ਗਿਆ। ਪਤੀ ਨੂੰ ਇਹ ਰਕਮ ਚਾਰ ਮਹੀਨਿਆਂ ਦੇ ਅੰਦਰ ਅਦਾ ਕਰਨੀ ਪਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੁਪਰੀਮ ਕੋਰਟ ਦੀਆਂ 3 ਟਿੱਪਣੀਆਂ:

• ਪਤੀ-ਪਤਨੀ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਹਨ।

• ਦੋਵਾਂ ਦੇ ਰਿਸ਼ਤੇ ਇੰਨੇ ਵਿਗੜ ਗਏ ਹਨ ਕਿ ਇਸ ਨੂੰ ਠੀਕ ਕਰਨਾ ਸੰਭਵ ਨਹੀਂ ਹੈ।

• ਲੰਮਾ ਸਮਾਂ ਦੂਰੀ ਤੇ ਝਗੜੇ ਇਸ ਗੱਲ ਦਾ ਸਬੂਤ ਹਨ ਕਿ ਇਹ ਵਿਆਹ ਟੁੱਟ ਗਿਆ ਹੈ।

ਜਦੋਂ ਪਤਨੀ 20 ਸਾਲ ਤਕ ਅਪਣੇ ਨਾਨਕੇ ਘਰੋਂ ਨਹੀਂ ਪਰਤੀ ਤਾਂ ਪਤੀ ਨੇ 30 ਜੂਨ 2002 ਨੂੰ ਤਲਾਕ ਮੰਗ ਲਿਆ। 2003 ਵਿਚ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ ਬਾਅਦ ਪਤਨੀ ਅਪਣੇ ਨਾਨਕੇ ਘਰ ਚਲੀ ਗਈ, ਪਰ ਵਾਪਸ ਨਹੀਂ ਆਈ। ਉਦੋਂ ਤੋਂ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਹਨ।

ਪਤੀ ਨੇ ਤਲਾਕ ਲਈ ਅਦਾਲਤ ਦਾ ਰੁਖ਼ ਕੀਤਾ ਤੇ ਕਿਹਾ ਕਿ ਪਤਨੀ ਨੇ ਉਸ 'ਤੇ ਅਤੇ ਉਸ ਦੇ ਪਰਵਾਰ 'ਤੇ ਝੂਠੇ ਦੋਸ਼ ਲਾਏ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਕਾਰਨ ਉਸ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਪ੍ਰੇਸ਼ਾਨੀ ਹੋਈ। ਪਤਨੀ ਨੇ ਇਸ ਤਲਾਕ ਦਾ ਵਿਰੋਧ ਕੀਤਾ ਸੀ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿਤਾ।

(For more Punjabi news apart from Supreme Court said marriage is a relationship based on trust Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement