ਸਿਰਫ ਪ੍ਰਚਾਰ 'ਤੇ ਹੀ ਖ਼ਤਮ ਹੋਇਆ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ 56 ਫ਼ੀ ਸਦੀ ਬਜਟ
Published : Jan 23, 2019, 10:19 am IST
Updated : Jan 23, 2019, 10:19 am IST
SHARE ARTICLE
Beti Bachao, Beti Padhao
Beti Bachao, Beti Padhao

ਦੇਸ਼ 'ਚ ਘੱਟਦੇ ਲਿੰਗ ਅਨੁਪਾਤ ਨੂੰ ਵਧਾਉਣ ਅਤੇ ਲੜਕੀਆਂ ਨੂੰ ਲੈ ਕੇ ਪਿਛੜੀ ਸੋਚ 'ਚ ਬਦਲਾਅ ਲਿਆਉਣ ਦੇ ਉਦੇਸ਼ ਤੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ....

ਨਵੀਂ ਦਿੱਲੀ: ਦੇਸ਼ 'ਚ ਘੱਟਦੇ ਲਿੰਗ ਅਨੁਪਾਤ ਨੂੰ ਵਧਾਉਣ ਅਤੇ ਲੜਕੀਆਂ ਨੂੰ ਲੈ ਕੇ ਪਿਛੜੀ ਸੋਚ 'ਚ ਬਦਲਾਅ ਲਿਆਉਣ ਦੇ ਉਦੇਸ਼ ਤੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਮੰਗੀ ਯੋਜਨਾ 'ਬੇਟੀ ਬਚਾਓ, ਬੇਟੀ ਪੜਾਓ' ਦੇ ਤਹਿਤ ਪਿਛਲੇ ਚਾਰ ਸਾਲਾਂ 'ਚ ਵੰਡੇ ਗਏ ਕੁਲ ਫੰਡ ਦਾ 56 ਫ਼ੀ ਸਦੀ ਤੋਂ ਜ਼ਿਆਦਾ ਹਿੱਸਾ ਸਿਰਫ ਉਸ ਦੇ ਪ੍ਰਚਾਰ 'ਚ ਖਤਮ ਕਰ ਦਿਤਾ ਗਿਆ। ਦੱਸ ਦਈਏ ਕਿ ਇਹ ਜਾਣਕਾਰੀ ਇਸ ਸਾਲ ਬੀਤੀ ਚਾਰ ਜਨਵਰੀ ਨੂੰ ਲੋਕਸਭਾ 'ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਸੂਬਾ ਮੰਤਰੀ  ਡਾ.ਵਰਿੰਦਰ ਕੁਮਾਰ ਨੇ ਅਪਣੇ ਜਵਾਬ ਵਿਚ ਦਿਤੀ।

Beti Bachao, Beti PadhaoBeti Bachao, Beti Padhao

'ਬੇਟੀ ਬਚਾਓ, ਬੇਟੀ ਪੜ੍ਹਾਓ' 'ਤੇ ਸਾਲ 2014-15 ਤੋਂ 2018-19 ਤੱਕ ਸਰਕਾਰ ਹੁਣ ਤੱਕ ਕੁਲ 648 ਕਰੋੜ ਰੁਪਏ ਵੰਡ ਚੁੱਕੀ ਹੈ। ਇਹਨਾਂ ਵਿਚੋਂ ਸਿਰਫ 159 ਕਰੋੜ ਰੁਪਏ ਹੀ ਜਿਲਿ੍ਹਆਂ ਅਤੇ ਸੂਬਿਆਂ ਨੂੰ ਭੇਜੇ ਗਏ ਹਨ। ਕੁਲ ਵੰਡੇ ਗਏ 56 ਫੀਸਦੀ ਤੋਂ ਜਿਆਦਾ ਪੈਸਾ ਭਾਵ 364.66 ਕਰੋੜ ਰੁਪਏ ‘ਮੀਡੀਆ ਸਬੰਧੀ ਗਤੀਵਿਧੀਆਂ’ 'ਤੇ ਖਰਚ ਕੀਤਾ ਗਿਆ। ਉਥੇ ਹੀ 25 ਫ਼ੀ ਸਦੀ ਤੋਂ ਘੱਟ ਧੰਨ ਰਾਸ਼ੀ ਜਿਲਿ੍ਹਆਂ ਅਤੇ ਸੂਬਿਆਂ ਨੂੰ ਵੰਡੀ ਗਈ। ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 19 ਫ਼ੀ ਸਦੀ ਤੋਂ ਵੱਧ ਧੰਨਰਾਸ਼ੀ ਜਾਰੀ ਹੀ ਨਹੀਂ ਕੀਤੀ ਗਈ।

PM Narendra ModiPM Narendra Modi

ਸਾਲ 2018-19 ਲਈ ਸਰਕਾਰ ਨੇ 280 ਕਰੋੜ ਰੁਪਏ ਵੰਡੇ ਸਨ, ਜਿਸ 'ਚੋਂ 155.71 ਕਰੋੜ ਰੁਪਏ ਸਿਰਫ ਮੀਡੀਆ ਸਬੰਧੀ ਗਤੀਵਿਧੀਆਂ 'ਤੇ ਖਰਚ ਕਰ ਦਿਤੇ ਗਏ। ਇਹਨਾਂ 'ਚੋਂ 70.63 ਕਰੋੜ ਰੁਪਏ ਹੀ ਸੂਬੇ ਅਤੇ ਜਿਲਿਆਂ ਨੂੰ ਜਾਰੀ ਕੀਤੇ ਗਏ ਜਦੋਂ ਕਿ ਸਰਕਾਰ ਨੇ 19 ਫ਼ੀ ਸਦੀ ਤੋਂ ਜਿਆਦਾ ਦੀ ਧੰਨਰਾਸ਼ੀ ਭਾਵ 53.66 ਕਰੋੜ ਰੁਪਏ ਜਾਰੀ ਹੀ ਨਹੀਂ ਕੀਤੇ। ਇਸ ਤਰ੍ਹਾਂ, ਸਾਲ 2017-18 'ਚ ਸਰਕਾਰ ਨੇ 200 ਕਰੋੜ ਰੁਪਏ ਵੰਡੇ ਸਨ ਜਿਸ 'ਚੋਂ 68 ਫ਼ੀ ਸਦੀ ਧੰਨਰਾਸ਼ੀ ਭਾਵ135.71 ਕਰੋੜ ਰੁਪਏ ਮੀਡੀਆ ਸਬੰਧੀ ਗਤੀਵਿਧੀਆਂ 'ਤੇ ਖਰਚ ਕੀਤੀ ਗਈ ਸੀ।

Narendra ModiNarendra Modi

ਉਥੇ ਹੀ ਸਾਲ 2016-17 'ਚ ਸਰਕਾਰ ਨੇ 29.79 ਕਰੋੜ ਰੁਪਏ ਮੀਡੀਆ ਸਬੰਧੀ ਗਤੀਵਿਧੀਆਂ 'ਤੇ ਖਰਚ ਕਰ ਦਿਤੇ ਜਦੋਂ ਕਿ ਸਿਰਫ 2.9 ਕਰੋੜ ਰੁਪਏ ਹੀ ਸੂਬੇ ਅਤੇ ਜਿਲਿ੍ਹਆਂ ਨੂੰ ਵੰਡੇ ਗਏ। 22 ਜਨਵਰੀ, 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਨੂੰ  ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲਾ  ਅਤੇ ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਰਾਹੀ ਦੇਸ਼ਭਰ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਯੋਜਨਾ ਨੂੰ ਸਰਕਾਰ ਵਲੋਂ ਅਸਫਲ ਮੰਨੇ ਜਾਣ ਤੋਂ ਡਾ. ਵਰਿੰਦਰ ਕੁਮਾਰ ਨੇ ਇਨਕਾਰ ਕਰ ਦਿਤਾ।

Beti Bachao, Beti PadhaoBeti Bachao, Beti Padhao

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਦੇਸ਼ ਦੇ ਸਾਰੇ 640 ਜਿਲਿ੍ਹਆਂ 'ਚ ਇਸ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂਨੇ ਕਿਹਾ ਕਿ ‘ਸਾਲ 2015 'ਚ ਸਕੀਮ ਦੇ ਪਹਿਲੇ ਪੜਾਅ 'ਚ, ਸਰਕਾਰ ਨੇ ਟਾਕਰੇ ਤੇ ਘੱਟ ਲਿੰਗ ਅਨੁਪਾਤ ਵਾਲੇ 100 ਜਿਲਿ੍ਹਆਂ 'ਤੇ ਧਿਆਨ ਕੇਂਦਰਤ ਕੀਤਾ। ਉਸ ਤੋਂ ਬਾਅਦ ਦੂੱਜੇ ਪੜਾਅ 'ਚ, ਸਰਕਾਰ ਨੇ 61 ਅਤੇ ਜਿਲਿ੍ਹਆਂ ਨੂੰ ਜੋੜਿਆ। ਇਸ 161 ਜਿਲਿ੍ਹਆਂ 'ਚ ਬਾਲ ਲਿੰਗ ਅਨੁਪਾਤ ਦੇ ਆਧਾਰ 'ਤੇ ਯੋਜਨਾ ਅੰਸ਼ਕ ਤੌਰ 'ਤੇ ਸਫਲ ਰਹੀ ਹੈ।

161 'ਚੋਂ 53 ਜਿਲਿ੍ਹਆਂ 'ਚ, 2015 ਤੋਂ ਬਾਲ ਲਿੰਗ ਅਨੁਪਾਤ 'ਚ ਗਿਰਾਵਟ ਆਈ ਹੈ। ਇਹਨਾਂ ਵਿਚੋਂ ਪਹਿਲਾਂ ਪੜਾਅ ਦੇ 100 ਵਿਚੋਂ 32 ਜਿਲ੍ਹੇ ਅਤੇ ਦੂੱਜੇ ਪੜਾਅ ਦੇ 61 ਵਿਚੋਂ 21 ਜਿਲ੍ਹੇ ਸ਼ਾਮਿਲ ਹਨ। ਹਾਲਾਂਕਿ, ਬਾਕੀ ਜਿਲਿ੍ਹਆਂ 'ਚ ਬਾਲ ਲਿੰਗ ਅਨੁਪਾਤ 'ਚ ਵਾਧਾ ਹੋਈਆ ਹੈ। ’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement