ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ ਜਨਤਕ ਕਰੇਗਾ ਗੂਗਲ
Published : Jan 23, 2019, 1:07 pm IST
Updated : Jan 23, 2019, 1:07 pm IST
SHARE ARTICLE
Google
Google

ਇੰਟਰਨੈੱਟ ਤਕਨੀਕ ਕੰਪਨੀ ਗੂਗਲ ਅਪਣੇ ਪਲੇਟਫ਼ਾਰਮ 'ਤੇ ਭਾਰਤ ਨਾਲ ਸਬੰਧਤ ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ.......

ਨਵੀਂ ਦਿੱਲੀ : ਇੰਟਰਨੈੱਟ ਤਕਨੀਕ ਕੰਪਨੀ ਗੂਗਲ ਅਪਣੇ ਪਲੇਟਫ਼ਾਰਮ 'ਤੇ ਭਾਰਤ ਨਾਲ ਸਬੰਧਤ ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ ਆਗਾਮੀ ਮਾਰਚ ਤੋਂ ਜਨਤਕ ਰੂਪ 'ਚ ਪੇਸ਼ ਕਰੇਗੀ। ਇਸ ਨਾਲ ਚੋਣ ਇਸ਼ਤਿਹਾਰ ਖ਼ਰੀਦਣ ਵਾਲੇ ਵਿਅਕਤੀ ਅਤੇ ਸਬੰਧਤ ਇਸ਼ਤਿਹਾਰ 'ਤੇ ਖ਼ਰਚ ਕੀਤੀ ਜਾਣਕਾਰੀ ਹੋਵੇਗੀ। 
ੂਗੂਗਲ ਨੇ ਭਾਰਤ 'ਚ ਇਸ ਸਾਲ ਅਪ੍ਰੈਲ-ਮਈ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਿਆਸੀ ਇਸ਼ਤਿਹਾਰਾਂ ਦੇ ਮਾਮਲੇ 'ਚ ਪਾਰਦਰਸ਼ਿਤਾ ਵਧਾਉਣ ਲਈ ਇਹ ਕਦਮ ਚੁਕਿਆ ਗਿਆ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਇਸੇ ਤਰ੍ਹਾਂ ਦਾ ਕਦਮ ਚੁਕਿਆ ਸੀ। 

ਗੂਗਲ ਨੇ ਕਿਹਾ ਕਿ ਉਹ ਭਾਰਤ ਲਈ ਅਪਣੀ ਚੋਣ ਇਸ਼ਤਿਹਾਰ ਨੀਤੀ 'ਚ ਤਬਦੀਲੀ ਕਰ ਰਹੀ ਹੈ ਜਿਸ ਤਹਿਤ ਇਸ਼ਤਿਹਾਰਦਾਤਾਵਾਂ ਨੂੰ ਇਸ਼ਤਿਹਾਰ ਪ੍ਰਕਾਸ਼ਤ ਜਾਂ ਪ੍ਰਸਾਰਤ ਕਰਨ ਲਈ ਚੋਣ ਕਮਿਸ਼ਨ ਜਾਂ ਫਿਰ ਚੋਣ ਕਮਿਸ਼ਨ ਵਲੋਂ ਨਾਮਜ਼ਦ ਕਿਸੇ ਵਿਅਕਤੀ ਵਲੋਂ .ਜਾਰੀ ਸਰਟੀਫ਼ੀਕੇਟ ਦੇਣਾ ਹੋਵੇਗਾ। ਇਹ ਮਨਜ਼ੂਰੀ ਹਰ ਉਸ ਇਸ਼ਤਿਹਾਰ ਲਈ ਲੈਣੀ ਹੋਵੇਗੀ, ਜਿਸ ਨੂੰ ਇਸ਼ਤਿਹਾਰਦਾਤਾ ਚਲਵਾਉਣਾ ਚਾਹੁੰਦੇ ਹਨ। ਇਹੀ ਗੂਗਲ ਇਸ਼ਤਿਹਾਰ ਨੂੰ ਅਪਣੇ ਪਲੇਟਫ਼ਾਰਮ 'ਤੇ ਚਲਾਉਣ ਤੋਂ ਪਹਿਲਾਂ ਇਸ਼ਤਿਹਾਰਦਾਤਾਵਾਂ ਦੀ ਪਛਾਣ ਵੀ ਤਸਦੀਕ ਕਰਨੀ ਹੋਵੇਗੀ।   (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement