
ਕਰਨਾਟਕ ਦੀ ਰਾਜਧਾਨੀ ਬੰਗਲੁਰੂ 'ਚ ਪੁਲਿਸ ਕਰਮਚਾਰੀਆਂ ਨੇ ਨਗਰ ਨਿਗਮ ਦੇ ਨਾਲ ਮਿਲ ਕੇ ਝੁੱਗੀਆਂ ਨੂੰ ਤੋੜ ਦਿੱਤਾ। ਪੁਲਿਸ ਅਤੇ ਪ੍ਰਸ਼ਾਸਨ ਮੰਨ ਰਹੇ ਸਨ ਕਿ ਇਹ ਝੁੱਗੀ
ਬੰਗਲੁਰੂ - ਕਰਨਾਟਕ ਦੀ ਰਾਜਧਾਨੀ ਬੰਗਲੁਰੂ 'ਚ ਪੁਲਿਸ ਕਰਮਚਾਰੀਆਂ ਨੇ ਨਗਰ ਨਿਗਮ ਦੇ ਨਾਲ ਮਿਲ ਕੇ ਝੁੱਗੀਆਂ ਨੂੰ ਤੋੜ ਦਿੱਤਾ। ਪੁਲਿਸ ਅਤੇ ਪ੍ਰਸ਼ਾਸਨ ਮੰਨ ਰਹੇ ਸਨ ਕਿ ਇਹ ਝੁੱਗੀ ਗੈਰਕਾਨੂੰਨੀ ਬੰਗਲਾਦੇਸ਼ੀਆਂ ਦੀ ਹੈ ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਲੋਕ ਭਾਰਤੀ ਹਨ। ਬੰਗਲੁਰੂ ਦੇ ਕਰੀਆਮੰਨਾ ਅਗਰਹਾਰਾ ਵਿੱਚ ਸਥਿਤ ਇਸ ਝੁੱਗੀ ਵਿਚ 100 ਘਰ ਸਨ।
File Photo
ਇਨ੍ਹਾਂ ਝੁੱਗੀਆਂ ਵਿਚ ਤਕਰੀਬਨ 300 ਲੋਕ ਰਹਿੰਦੇ ਸਨ। ਇਹ ਝੁੱਗੀਆਂ ਉਸ ਸਮੇਂ ਤੋੜ ਦਿੱਤੀਆਂ ਗਈਆਂ ਜਦੋਂ ਭਾਜਪਾ ਦੇ ਵਿਧਾਇਕ ਅਰਵਿੰਦ ਲਿਮਬਾਵਾਲੀ ਨੇ ਇੱਕ ਟਵੀਟ ਕੀਤਾ ਜਿਸ ਵਿਚ ਦਿਖਾਈ ਗਈ ਵੀਡੀਓ ਵਿਚ ਦੱਸਿਆ ਜਾ ਰਿਹਾ ਹੈ ਕਿ ਇਥੇ ਨਾਜਾਇਜ਼ ਭਾਰਤੀ ਰਹਿੰਦੇ ਹਨ। ਬਾਅਦ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮਕਾਨ ਤੋੜਨ ਵਾਲੇ ਸਾਰੇ ਲੋਕ ਆਸਾਮ, ਤ੍ਰਿਪੁਰਾ ਅਤੇ ਉੱਤਰੀ ਕਰਨਾਟਕ ਦੇ ਹਨ।
File Photo
ਇਨ੍ਹਾਂ ਸਾਰਿਆਂ ਕੋਲ ਇੱਕ ਆਧਾਰ ਕਾਰਡ, ਪੈਨ ਕਾਰਡ ਅਤੇ ਚੋਣ ਪਛਾਣ ਪੱਤਰ ਹੈ। ਉਨ੍ਹਾਂ ਸਾਰਿਆਂ ਕੋਲ ਭਾਰਤੀ ਨਾਗਰਿਕਤਾ ਦੇ ਸਬੂਤ ਹਨ। ਹਾਲਾਂਕਿ, ਇਨ੍ਹਾਂ ਵਿਚੋਂ ਕੁਝ ਅਸਾਮ ਵਿਚ ਚੱਲ ਰਹੀ ਐਨਆਰਸੀ ਦੀ ਸੂਚੀ ਵਿਚ ਸ਼ਾਮਲ ਹਨ। ਜਦੋਂ ਲੋਕਾਂ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਤਾਂ ਪਤਾ ਲੱਗਿਆ ਕਿ ਝੁੱਗੀ ਤੋੜਨ ਦਾ ਆਦੇਸ ਉਸ ਵਿਅਕਤੀ ਨੇ ਦਿੱਤਾ ਸੀ ਜਿਸ ਦੇ ਕੋਲ ਇਹ ਆਦੇਸ਼ ਦੇਣ ਦਾ ਅਧਿਕਾਰ ਹੀ ਨਹੀਂ ਹੈ।
File Photo
ਝੁੱਗੀਆਂ ਨੂੰ ਢਾਹੁਣ ਤੋਂ ਬਾਅਦ ਕੁਝ ਲੋਕ ਉਥੋਂ ਆਪਣਾ ਸਮਾਨ ਚੁੱਕ ਕੇ ਰਿਸ਼ਤੇਦਾਰਾਂ ਕੋਲ ਲੈ ਗਏ। ਕੁਝ ਲੋਕ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਹਾਨਗਰ ਪਾਲਿਕਾ ਦੇ ਕਰਮਚਾਰੀਆਂ ਅਤੇ ਪੁਲਿਸ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ। ਇਸ ਝੁੱਗੀ ਵਿਚ ਰਹਿਣ ਵਾਲੇ ਜਮਾਲੂਦੀਨ ਨੇ ਦੱਸਿਆ ਕਿ ਅਸੀਂ ਇਥੇ ਕਈ ਸਾਲਾਂ ਤੋਂ ਰਹਿ ਰਹੇ ਹਾਂ। ਸਾਡੇ ਕੋਲ ਇੱਕ ਭਾਰਤੀ ਨਾਗਰਿਕ ਹੋਣ ਦੇ ਸਾਰੇ ਸਬੂਤ ਹਨ। ਇਸ ਝੁੱਗੀ ਵਿਚ ਸਾਰੇ ਦੇਸ਼ ਤੋਂ ਆਏ ਲੋਕ ਰਹਿੰਦੇ ਹਨ ਪਰ ਫਿਰ ਵੀ ਅਸੀਂ ਗੈਰਕਾਨੂੰਨੀ ਨਾਗਰਿਕ ਵਜੋਂ ਵੇਖੇ ਜਾਂਦੇ ਹਾਂ।