
ਕੇਂਦਰ ਸਰਕਾਰ ਨੇ ਜੰਮੂ-ਕਸ਼ੀਰ ਲਈ ਖਜਾਨਾ ਖੋਲਦੇ ਹੋਏ ਉਸਦੇ ਵਿਕਾਸ ਕਾਰਜਾਂ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜੰਮੂ-ਕਸ਼ੀਰ ਲਈ ਖਜਾਨਾ ਖੋਲਦੇ ਹੋਏ ਉਸਦੇ ਵਿਕਾਸ ਕਾਰਜਾਂ ਲਈ 80 ਹਜਾਰ ਕਰੋੜ ਰੁਪਏ ਦੈ ਪੈਕੇਜ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਐਚ.ਆਰ.ਡੀ ਮੰਤਰਾਲੇ ਨੇ ਦਿੱਤੀ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਇਤਿਹਾਸਿਕ ਫ਼ੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜ ਦੇਣ ਵਾਲੇ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕਰ ਦਿੱਤਾ ਸੀ।
Article 370
ਇਸਦੇ ਨਾਲ ਹੀ, ਸਰਹੱਦ ਨਾਲ ਸਗਦੇ ਇਸ ਰਾਜ ਨੂੰ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ ‘ਤੇ 6,000 ਕਰੋੜ ਰੁਪਏ ਦੀ ‘ਅਟਲ ਜਲ ਮਿਸ਼ਨ ਯੋਜਨਾ’ ਨੂੰ ਵੀ ਮੰਜੂਰੀ ਦਿੱਤੀ ਸੀ। ਅਟਲ ਟਨਲ ਦੇ ਲਈ ਵੀ 4 ਜਹਾਰ ਕਰੋੜ ਦੀ ਮੰਜੂਰੀ ਦਿੱਤੀ ਗਈ।
Modi
ਦਮਨ ਹੋਵੇਗੀ ਦਾਦਰਾ-ਨਗਰ ਹਵੇਲੀ ਅਤੇ ਦਮਨ-ਦੀਵ ਦੀ ਰਾਜਧਾਨੀ
ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਅਤੇ ਦੀਵਤ ਅਤੇ ਦਾਦਰ ਅਤੇ ਨਾਗਰ ਹਵੇਲੀ ਦੀ ਨਵੀਂ ਰਾਜਧਾਨੀ ਦਮਨ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਗੀ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਨੂੰ ਮੰਜੂਰੀ ਦਿੱਤੀ ਗਈ ਹੈ। ਦੋਨੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਏਕੀਕਰਨ ਬੀਤੇ ਸਾਲ ਦਸੰਬਰ ਵਿਚ ਕੀਤਾ ਗਿਆ ਸੀ।
Jammu Kashmir
NIT ਸਥਾਈ ਇਮਾਰਤਾਂ ਲਈ 4371 ਕਰੋੜ ਰੁਪਏ
ਦੇਸ਼ ਦੇ ਛੇ ਨਵੇਂ ਰਾਸ਼ਟਰੀ ਉਦਯੋਗਿਕੀ ਸੰਸਥਾਵਾਂ (ਐਨਆਈਟੀ) ਦੇ ਸਥਾਈ ਇਮਾਰਤਾਂ ਦੇ ਨਿਰਮਾਣ ਦੇ ਲਈ ਮੰਤਰੀ ਮੰਡਲ ਨੇ ਬੁੱਧਵਾਰ ਨੂੰ 4371 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਹੈ।
Kashmir
ਅਰੁਣਾਚਲ, ਨਾਗਾਲੈਂਡ, ਪੁਡੂਚੇਰੀ, ਮਿਜੋਰਮ, ਮੇਘਾਲਿਆ, ਦਿੱਲੀ ਆਦਿ ਵਿਚ ਇਨ੍ਹਾਂ ਸੰਸਥਾਵਾਂ ਦੀਆਂ ਸਥਾਈ ਇਮਾਰਤਾਂ ਖੋਲੀਆਂ ਜਾ ਰਹੀਆਂ ਹਨ। ਪਹਿਲਾਂ ਹਰ ਐਨਆਈਟੀ ਦੇ ਲਈ 250-250 ਕਰੋੜ ਯਾਨੀ ਕੁੱਲ 1500 ਕਰੋੜ ਰੁਪਏ ਦਾ ਬਜਟ ਸੀ ਜਿਸਨੂੰ ਵਧਾ ਕੇ ਹੁਣ 4371 ਕਰੋੜ ਰੁਪਏ ਕਰ ਦਿੱਤੀ ਗਿਆ ਹੈ।