 
          	ਮਲੇਸ਼ੀਆ ਨੇ ਵਿਵਾਦਤ ਇਸਲਾਮਿਕ ਧਰਮ ਗੂਰੂ ਜਾਕਿਰ ਨਾਇਕ ਦਾ ਸਥਾਨਕ ਵਾਸੀ ਦਾ ਦਰਜਾ ਖਤਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਲੇਸ਼ੀਆਂ ਦੇ ਇਸ ਫ਼ੈਸਲੇ ਤੋਂ ਵੀ ਭਾਰਤ ...
ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਰੁੱਖ ਅਪਣਾਏ ਮਲੇਸ਼ੀਆਂ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਦੀ ਹਵਾ ਨਿਕਲਦੀ ਹੋਈ ਨਜ਼ਰ ਆ ਰਹੀ ਹੈ। ਅੱਜ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਨਹੀਂ ਕਰਨਗੇ।
 File Photo
File Photo
ਦਰਅਸਲ ਦੁਨੀਆਂ ਭਰ ਵਿਚ ਖਾਦ ਤੇਲ ਦੇ ਸੱਭੋ ਤੋਂ ਵੱਡੇ ਖਰੀਦਦਾਰ ਭਾਰਤ ਨੇ ਇਸੇ ਮਹੀਨੇ ਮਲੇਸ਼ੀਆਂ ਤੋਂ ਤੇਲ ਅਯਾਤ 'ਤੇ ਰੋਕ ਲਗਾ ਦਿੱਤੀ ਸੀ । ਇਸ ਫ਼ੈਸਲੇ ਨੂੰ ਮਹਾਤੀਰ ਦੀ ਭਾਰਤ ਵਿਰੋਧੀ ਨੀਤੀਆਂ ਦੇ ਜਵਾਬ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਹਾਤੀਰ ਕਸ਼ਮੀਰ ਮੁੱਦੇ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਦੀ ਤਿੱਖੀ ਆਲੋਚਨਾ ਕਰ ਚੁੱਕੇ ਹਨ।
 File Photo
File Photo
ਮਹਾਤੀਰ ਨੇ ਆਪਣੇ ਦੇਸ਼ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਦੇਸ਼ ਭਾਰਤ ਵਿਰੁੱਧ ਕਾਰਵਾਈ ਕਰਨ ਦੇ ਲਈ ਬਹੁਤ ਛੋਟਾ ਹੈ। ਸਾਨੂੰ ਇਸ ਸਮੱਸਿਆ ਨੂੰ ਬਾਹਰ ਕੱਢਣ ਦੇ ਲਈ ਦੂਜੇ ਤਰੀਕਿਆਂ ਅਤੇ ਸਾਧਨਾ ਦੀ ਵਰਤੋਂ ਕਰਨੀ ਹੋਵੇਗੀ। ਹਾਲਾਂਕਿ ਮਹਾਤਿਰ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਇਕ ਵਾਰ ਤੋਂ ਦੋਹਰਾਇਆ ਹੈ ਕਿ ਇਹ ਪੂਰੀ ਤਰ੍ਹਾਂ ਨਾਜਾਇਜ਼ ਹੈ।
 File Photo
File Photo
ਭਾਰਤ ਪਿਛਲੇ ਪੰਜ ਸਾਲਾਂ ਵਿਚ ਮਲੇਸ਼ੀਆ ਤੋਂ ਖਾਦ ਤੇਲ ਖਰੀਦਣ ਦੇ ਮਾਮਲੇ ਵਿਚ ਸੱਭ ਤੋਂ ਵੱਡਾ ਖਰੀਦਾਦਰ ਦੇਸ਼ ਰਿਹਾ ਹੈ ਪਰ ਹੁਣ ਮਲੇਸ਼ੀਆ ਦੇ ਲਈ ਤੇਲ ਵੇਚਣਾ ਮੁਸ਼ਕਿਲ ਹੋ ਗਿਆ ਹੈ। ਮਲੇਸ਼ੀਆ ਦੀ ਅਰਥਵਿਵਸਥਾ ਵਿਚ ਤੇਲ ਨਿਰਯਾਤ ਦੀ ਵੱਡੀ ਹਿੱਸੇਦਾਰੀ ਹੈ।ਮਲੇਸ਼ੀਆ ਦੇ ਖਾਦ ਤੇਲ ਦੀ ਕੀਮਤਾਂ ਵਿਚ ਪਿਛਲੇ ਹਫ਼ਤੇ ਲਗਭਗ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਪਿਛਲੇ 11 ਸਾਲਾ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਹੈ।
 File Photo
File Photo
ਮਲੇਸ਼ੀਆ ਨੇ ਵਿਵਾਦਤ ਇਸਲਾਮਿਕ ਧਰਮ ਗੂਰੂ ਜਾਕਿਰ ਨਾਇਕ ਦਾ ਸਥਾਨਕ ਵਾਸੀ ਦਾ ਦਰਜਾ ਖਤਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਲੇਸ਼ੀਆਂ ਦੇ ਇਸ ਫ਼ੈਸਲੇ ਤੋਂ ਵੀ ਭਾਰਤ ਕਾਫੀ ਖਫਾ ਹੈ। ਜਾਕਿਰ ਨਾਇਕ ਉੱਤੇ ਭਾਰਤ ਵਿਚ ਹੇਟ ਸਪੀਚ ਅਤੇ ਮਨੀ ਲਾਂਡ੍ਰਿਗ ਦੇ ਆਰੋਪ ਹਨ।
 
                     
                
 
	                     
	                     
	                     
	                     
     
     
     
     
     
                     
                     
                     
                     
                    