ਲਓ ਜੀ! ਮਨੋਜ ਤਿਵਾਰੀ ਦੇ ਮਜ਼ਾਕ ਉਡਾਉਣ ਤੋਂ ਬਾਅਦ APP ਨੇ ਵੀ ਕੱਢਿਆ ਮਜ਼ਾਕੀਆ ਗੀਤ
Published : Jan 23, 2020, 1:00 pm IST
Updated : Jan 23, 2020, 1:04 pm IST
SHARE ARTICLE
Delhi elections aap released bhojpuri song on twitter
Delhi elections aap released bhojpuri song on twitter

ਮੰਨਿਆ ਜਾ ਰਿਹਾ ਹੈ ਕਿ ਦਿੱਲੀ ਭਾਜਪਾ ਪ੍ਰਧਾਨ...

ਨਵੀਂ ਦਿੱਲੀ: ਦਿੱਲੀ ਚੋਣਾਂ ਵਿਚ ਸਾਰੀਆਂ ਪਾਰਟੀਆਂ ਅਪਣੇ-ਅਪਣੇ ਤਰੀਕੇ ਨਾਲ ਰਿਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਲਈ ਇਕ ਗਾਣਾ ਰਿਲੀਜ਼ ਕੀਤਾ ਹੈ। ਇਹ ਗੀਤ ਭੋਜਪੁਰੀ ਭਾਸ਼ਾ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦਾ ਮਜ਼ਾਕ ਉਡਾਉਣ ਤੋਂ ਬਾਅਦ ਵੋਟਰਾਂ ਨੂੰ ਰਿਝਾਉਣ ਲਈ ਇਹ ਗੀਤ ਰਿਲੀਜ਼ ਕੀਤਾ ਹੈ।

Arvind Kejriwal Arvind Kejriwal

ਇਸ ਗੀਤ ਦਾ ਟਾਈਟਲ ਹੈ, ਝਾਂਸੇ ਵਿਚ ਨਹੀਂ ਆਵਾਂਗੇ, ਝਾੜੂ ਤੇ ਬਟਨ ਦਬਾਵਾਂਗੇ, 8 ਫਰਵਰੀ ਨੂੰ ਠੀਕ ਹੈ। ਇਹ ਗਾਣਾ ਹੁਣ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋ ਰਿਹਾ ਹੈ। ਭੋਜਪੁਰੀ ਭਾਸ਼ਾ ਦਾ ਇਹ ਗਾਣਾ ਭੋਜਪੁਰੀ ਗਾਇਕਾ ਅੰਤਰਾ ਸਿੰਘ ਪ੍ਰਿਅੰਕਾ ਨੇ ਗਾਇਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਖੁਦ ਟਵਿਟਰ ਤੇ ਇਸ ਗੀਤ ਨੂੰ ਸਾਂਝਾ ਕੀਤਾ ਹੈ।

Arvind Kejriwal and Manoj Tiwari Arvind Kejriwal and Manoj Tiwari

ਅਜਿਹਾ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਡੈਮੇਜ ਕੰਟਰੋਲ ਕਰਨ ਲਈ ਭੋਜਪੁਰੀ ਦਾ ਇਹ ਗੀਤ ਚੋਣਾਂ ਵਿਚ ਲਾਂਚ ਕੀਤਾ ਹੈ ਕਿਉਂ ਕਿ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਮਨੋਜ ਤਿਵਾਰੀ ਦੇ ਗਾਣਿਆਂ ਦੇ ਸੀਨ ਚੁੱਕ ਕੇ ਇਕ ਵੀਡੀਉ ਬਣਾ ਕੇ ਮਜ਼ਾਕ ਉਡਾਇਆ ਸੀ।



 

APP ਦੀ ਇਸ ਵੀਡੀਉ ਤੋਂ ਬਾਅਦ ਭਾਜਪਾ ਨੇ ਭੋਜਪੁਰੀ ਭਾਸ਼ਾ ਵਿਚ ਵੀਡੀਉ ਬਣਾ ਕੇ ਮਨੋਜ ਤਿਵਾਰੀ ਦਾ ਨਿਰਾਦਰ ਅਤੇ ਲੋਕਾਂ ਤੇ ਭੋਜਪੁਰੀ ਭਾਸ਼ਾ ਦਾ ਨਿਰਾਦਰ ਦਸਿਆ ਸੀ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪੂਰਵੰਚਲ ਦੇ ਨਿਵਾਸੀਆਂ ਦੀ ਭੂਮਿਕਾ ਅਹਿਮ ਹੈ। 



 

ਇੱਥੇ ਲਗਭਗ 32 ਪ੍ਰਤੀਸ਼ਤ ਵੋਟਰ ਅਸਲ ਵਿੱਚ ਪੂਰਵਾਂਚਲ ਦੇ ਹਨ ਅਤੇ ਉਹ 70 ਵਿੱਚੋਂ 30 ਸੀਟਾਂ 'ਤੇ ਪ੍ਰਭਾਵਸ਼ਾਲੀ ਹਨ। 15 ਸੀਟਾਂ ਤੇ ਪੂਰਵੰਚਲ ਦੇ ਵੋਟਰ ਫੈਸਲਾਕੁੰਡ ਭੂਮਿਕਾ ਨਿਭਾਉਂਦੇ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 70 ਵਿਚੋਂ 15 ਸੀਟਾਂ ਤੇ ਪੂਰਵੰਚਲ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉਤਾਰਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement