ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਦਿਲਜੀਤ ਦੋਸਾਂਝ Stranger ਨਾਮ ਦਾ ਗੀਤ ਲੈ ਕੇ ਆ ਰਹੇ ਹਨ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਦਿਲਜੀਤ ਦੋਸਾਂਝ Stranger ਨਾਮ ਦਾ ਗੀਤ ਲੈ ਕੇ ਆ ਰਹੇ ਹਨ।
File Photo
ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ Stranger ਬਹੁਤ ਜਲਦ..ਸਟਰੈਂਜਰ ਨਾਲ ਹੋ ਗਿਆ ਪਿਆਰ..'
ਦਿਲਜੀਤ ਦੋਸਾਂਝ ਨੂੰ ਪੰਜਾਬੀ ਕਲਾਕਾਰ ਅਤੇ ਉਹਨਾਂ ਦੇ ਫੈਨਸ ਵੀ ਵਧਾਈਆ ਦੇ ਰਹੇ ਹਨ।
Diljit Dosanjh
ਇਸ ਗੀਤ ਵਿਚ ਦਿਲਜੀਤ ਦੋਸਾਂਝ ਦਾ ਸਾਥ ਸਿਮਰ ਕੌਰ ਦੇਣਗੇ। ਇਸ ਗੀਤ ਦੀ ਵੀਡੀਓ ਵਿਚ ਉਹਨਾਂ ਦੇ ਨਾਲ ਰੂਪੀ ਗਿੱਲ ਹੋਣਗੇ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਕ ਬਹੁਤ ਹੀ ਵਧੀਆ ਗਾਇਕ ਹਨ।
Diljit Dosanjh
ਉਹਨਾਂ ਦੇ ਕਾਫੀ ਗਾਣੇ ਫੇਮਸ ਹਨ ਅਤੇ ਹਾਲ ਹੀ ਵਿਚ ਉਹਨਾਂ ਦੀ ਫਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਹੈ ਜੋ ਕਿ ਬਹੁਤ ਹੀ ਸੁਪਰਹਿੱਟ ਹੋਈ ਹੈ। ਇਸ ਫਿਲਮ ਨੇ 18 ਦਿਨਾਂ ਵਿਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।