ਦਿੱਲੀ ਅੰਦਰ ਟਰੈਕਟਰ ਪਰੇਡ ਕਰ ਸਕਣਗੇ ਕਿਸਾਨ, ਪੁਲਿਸ ਨੇ ਦਿੱਤੀ ਮਨਜੂਰੀ
Published : Jan 23, 2021, 8:15 pm IST
Updated : Jan 23, 2021, 8:15 pm IST
SHARE ARTICLE
Tractor Parade
Tractor Parade

ਦਿੱਲੀ ਵਿਚ ਦਾਖਲ ਹੋ ਕੇ ਸ਼ਾਂਤੀ ਨਾਲ ਕੀਤਾ ਜਾਵੇਗਾ ਮਾਰਚ: ਕਿਸਾਨ ਆਗੂ

ਨਵੀਂ ਦਿੱਲੀ: ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਅੰਦਰ ਟਰੈਕਟਰ ਪਰੇਡ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਪਰੇਡ ਕਿਹੜੇ ਰੂਟ ‘ਤੇ ਹੋਵੇਗੀ, ਇਸ ਦਾ ਫੈਸਲਾ ਅਜੇ ਹੋਣਾ ਹੈ। ਰੂਟ ਦਾ ਫੈਸਲਾ ਭਲਕੇ ਹੋਵੇਗਾ।

Tractor ParadeTractor Parade

ਇਸ ਸਬੰਧੀ ਸਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਹੋਏ ਫੈਸਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀ ਅੰਦਰ ਗਣਤੰਤਰ ਦਿਵਸ ਦੀ ਪਰੇਡ ਕਰੇਗਾ। ਇਹ ਸਹਿਮਤੀ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਹੋਈ ਹੈ।

Tractor ParadeTractor Parade

ਉਨ੍ਹਾਂ ਕਿਹਾ ਕਿ ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕਰਾਂਗੇ। ਰਸਤੇ ਬਾਰੇ ਵਿਆਪਕ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਪਰੇਡ ਹੋਵੇਗੀ। ਦੇਸ਼ ਦੀ ਆਨ-ਬਾਨ-ਸ਼ਾਨ 'ਤੇ ਕੋਈ ਫਰਕ ਨਹੀਂ ਪਵੇਗਾ। ਪਰੇਡ ਰੂਟ ਕੁਝ ਬਦਲਣੇ ਪੈ ਸਕਦੇ ਹਨ। ਪਰੇਡ ਦਾ ਰਸਤਾ ਕੱਲ ਤੱਕ ਤੈਅ ਹੋ ਜਾਵੇਗਾ।

Tractor ParadeTractor Parade

ਕਿਸਾਨ ਆਗੂਆਂ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿਤਾ ਹੈ।  ਕਿਸਾਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸਾਨ ਅਤੇ ਜਵਾਨ ਇਕੱਠੇ ਪਰੇਡ ਕਰਨਗੇ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਪਰੇਡ ਇਤਿਹਾਸਕ ਹੋਵੇਗੀ, ਜਿਸ ਨੂੰ ਪੂਰੀ ਦੂਨੀਆਂ ਵੇਖੇਗੀ। ਪਰੇਡ ਦਾ ਸਮਾਂ ਅਜੇ ਫਾਇਨਲ ਨਹੀਂ ਹੋਇਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement