
ਪੁਲਿਸ ਦੇ ਹਵਾਲੇ ਕੀਤਾ ਗਿਆ ਸ਼ੱਕੀ ਵਿਅਕਤੀ
ਨਵੀਂ ਦਿੱਲੀ: ਕਿਸਾਨ ਜੱਥੇਬੰਦੀਆਂ ਨੇ ਸਰਕਾਰੀ ਏਜੰਸੀਆਂ ਉੱਤੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਸਿੰਘੂ ਸਰਹੱਦ 'ਤੇ ਅੱਜ ਕਿਸਾਨਾਂ ਨੇ ਇਕ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਕਿ ਇਹ ਆਦਮੀ ਚਾਰ ਕਿਸਾਨੀ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦੇ ਹਿੱਸੇ ਵਜੋਂ ਇਥੇ ਆਇਆ ਸੀ।
ਫੜੇ ਗਏ ਵਿਅਕਤੀ ਦੀ ਜੁਬਾਨੀ
ਮੀਡੀਆ ਸਾਹਮਣੇ ਪੇਸ਼ ਹੋਏ ਇਸ ਵਿਅਕਤੀ ਨੇ ਕਿਹਾ- ਸਾਨੂੰ ਇਸ ਕੰਮ ਲਈ ਹਥਿਆਰ ਮਿਲੇ ਹਨ। ਜਿਵੇਂ ਹੀ ਕਿਸਾਨ 26 ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਅਤੇ ਜੇ ਉਹ ਨਾ ਰੁਕੇ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦਾ ਆਦੇਸ਼ ਮਿਲਿਆ ਸੀ। ਸਾਡੀ 10 ਵਿਅਕਤੀਆਂ ਦੀ ਦੂਜੀ ਟੀਮ ਨੇ ਪਿੱਛੇ ਤੋਂ ਫਾਇਰਿੰਗ ਕਰਨੀ ਸੀ, ਜਿਸਤੋਂ ਦਿੱਲੀ ਪੁਲਿਸ ਨੂੰ ਇਹ ਲੱਗਦਾ ਕਿ ਇਹ ਕਿਸਾਨਾਂ ਨੇ ਕੀਤਾ ਹੈ। 26 ਨੂੰ ਕੀਤੀ ਜਾ ਰਹੀ ਰੈਲੀ ਵਿੱਚ ਅੱਧੇ ਲੋਕ ਘਰ ਦੇ ਹੋਣਗੇ, ਜੋ ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਦੀ ਵਰਦੀ ਵਿੱਚ ਹੋਣਗੇ। 24 ਨੂੰ ਸਟੇਜ 'ਤੇ ਆਉਣ ਵਾਲੇ ਚਾਰ ਲੋਕਾਂ ਨੂੰ ਮਾਰਨਾ ਸੀ ਉਹਨਾਂ ਦੀ ਫੋਟੋ ਵੀ ਦਿੱਤੀ ਗਈ ਹੈ।
#WATCH | Delhi: Farmers at Singhu border present a person who alleges a plot to shoot four farmer leaders and cause disruption; says there were plans to cause disruption during farmers' tractor march on Jan 26. pic.twitter.com/FJzikKw2Va
— ANI (@ANI) January 22, 2021
ਜਿਹੜਾ ਸਾਨੂੰ ਸਿਖਾਉਂਦਾ ਹੈ ਉਸਦਾ ਨਾਮ ਪ੍ਰਦੀਪ ਸਿੰਘ ਹੈ। ਉਹ ਰਾਏ ਥਾਣੇ ਦੀ ਐਸਐਚਓ ਹੈ। ਜਦੋਂ ਵੀ ਉਹ ਸਾਨੂੰ ਮਿਲਣ ਆਉਂਦਾ, ਉਹ ਆਪਣੇ ਮੂੰਹ ਨੂੰ ਢੱਕ ਕੇ ਆਉਂਦਾ ਸੀ। ਅਸੀਂ ਉਸ ਦਾ ਬੈਚ ਵੇਖਿਆ। ਜਿਹਨਾਂ ਲੋਕਾਂ ਨੂੰ ਮਾਰਨਾ ਸੀ ਉਨ੍ਹਾਂ ਦੇ ਨਾਮ ਨਹੀਂ ਜਾਣਦੇ, ਉਨ੍ਹਾਂ ਦੀਆਂ ਫੋਟੋਆਂ ਹਨ।
#WATCH | Delhi: Farmers at Singhu border present a person who alleges a plot to shoot four farmer leaders and cause disruption; says there were plans to cause disruption during farmers' tractor march on Jan 26. pic.twitter.com/FJzikKw2Va
— ANI (@ANI) January 22, 2021
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਅਤੇ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਰੈਲੀ ਨੂੰ ਨਿਰੰਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਕਿਸਾਨ ਲੀਡਰਾਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।