Sa Re Ga Ma Pa Little Champs 9 Winner: 9 ਸਾਲ ਦੀ Jetshen Dohna Lama ਦੇ ਸਿਰ ਖ਼ਿਤਾਬ  
Published : Jan 23, 2023, 5:25 pm IST
Updated : Jan 23, 2023, 5:25 pm IST
SHARE ARTICLE
Jetshen Dohna Lama
Jetshen Dohna Lama

Lama ਨੂੰ ਇਨਾਮ ਵਜੋਂ 10 ਲੱਖ ਦੀ ਰਾਸ਼ੀ ਵੀ ਮਿਲੀ ਹੈ

ਮੁੰਬਈ - ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਦੇ ਸੀਜ਼ਨ 9 ਨੂੰ ਵਿਜੇਤਾ ਮਿਲ ਗਿਆ ਹੈ। ਬੀਤੀ ਰਾਤ ਯਾਨੀ 22 ਜਨਵਰੀ 2023 ਨੂੰ ਸ਼ੋਅ ਦਾ ਗ੍ਰੈਂਡ ਫਿਨਾਲੇ ਸੀ। ਇਸ ਸੀਜ਼ਨ ਦੀ ਟਰਾਫੀ ਸਿੱਕਮ ਦੀ 9 ਸਾਲਾ Jetshen Dohna Lama ਨੇ ਜਿੱਤੀ ਹੈ। ਜਲੰਧਰ ਦਾ ਰਹਿਣ ਵਾਲਾ ਹਰਸ਼ ਸਿਕੰਦਰ ਫਸਟ ਰਨਰਅੱਪ ਅਤੇ ਗਿਆਨੇਸ਼ਵਰੀ ਗਾਡਗੇ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ। 

ਇਹ ਵੀ ਪੜ੍ਹੋ: ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ

9 ਸਾਲਾ ਜੇਤਸ਼ੇਨ ਦੋਹਨਾ ਲਾਮਾ ਨੂੰ ਟਰਾਫੀ ਦੇ ਨਾਲ ਭਾਰੀ ਇਨਾਮੀ ਰਾਸ਼ੀ ਵੀ ਮਿਲੀ। ਉਸ ਨੂੰ ਇਨਾਮੀ ਰਾਸ਼ੀ ਵਜੋਂ 10 ਲੱਖ ਰੁਪਏ ਮਿਲੇ ਹਨ। ਜੇਤਸ਼ੇਨ ਨੇ ਸ਼ੋਅ 'ਚ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ੋਅ 'ਚ ਆਉਣ ਵਾਲੇ ਸਾਰੇ ਮਹਿਮਾਨ ਉਸ ਦੀ ਆਵਾਜ਼ ਦੇ ਦੀਵਾਨੇ ਹੋ ਜਾਂਦੇ ਸਨ। ਦਰਸ਼ਕਾਂ ਨੇ ਜੇਤਸ਼ੇਨ ਦੀ ਆਵਾਜ਼ ਨੂੰ ਵੀ ਪਸੰਦ ਕੀਤਾ। ਛੋਟੀ ਉਮਰ ਵਿੱਚ ਹੀ ਜੇਤਸ਼ੇਨ ਨੇ ਸਿੱਕਮ ਦਾ ਨਾਂ ਰੌਸ਼ਨ ਕੀਤਾ ਹੈ।

Jetshen Dohna LamaJetshen Dohna Lama

ਜੇਤਸ਼ੇਨ ਨੇ ਸਿਰਫ਼ 3 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਆਵਾਜ਼ ਇੰਨੀ ਸੁਰੀਲੀ ਸੀ ਕਿ ਸ਼ੰਕਰ ਮਹਾਦੇਵਨ ਉਸ ਨੂੰ ਮਿੰਨੀ ਸੁਨਿਧੀ ਚੌਹਾਨ ਕਹਿ ਕੇ ਬੁਲਾਉਂਦੇ ਸਨ। ਜਿੱਤ ਤੋਂ ਬਾਅਦ ਜੇਤਸ਼ੇਨ ਨੇ ਬਿਆਨ 'ਚ ਕਿਹਾ, ''ਇਹ ਮੇਰੇ ਲਈ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਮੁਕਾਬਲਾ ਬਹੁਤ ਸਖ਼ਤ ਸੀ ਕਿਉਂਕਿ ਸਾਰੇ ਮੁਕਾਬਲੇਬਾਜ਼ ਬਹੁਤ ਪ੍ਰਤਿਭਾਸ਼ਾਲੀ ਹਨ। ਮੈਨੂੰ ਖੁਸ਼ੀ ਹੈ ਕਿ ਮੈਨੂੰ ਉਹਨਾਂ ਨਾਲ ਮੰਚ ਸਾਂਝਾ ਕਰਨ ਦਾ ਮੌਕਾ ਮਿਲਿਆ। 
 

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement