ਪਤੀ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ, ਲਾਸ਼ਾਂ ਘਰ ’ਚ ਹੀ ਦੱਬੀਆਂ, ਦੋ ਮਹੀਨਿਆਂ ਬਾਅਦ ਕੱਢੀਆਂ ਲਾਸ਼ਾਂ
Published : Jan 23, 2023, 1:05 pm IST
Updated : Jan 23, 2023, 1:18 pm IST
SHARE ARTICLE
Murder Case
Murder Case

ਇਸ ਦੌਰਾਨ ਮੁਲਜ਼ਮ ਆਪਣੇ ਘਰ ’ਚ ਆਰਾਮ ਨਾਲ ਰਹਿ ਰਿਹਾ ਸੀ 

 

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਰਤਲਾਮ ’ਚ ਵਿਅਕਤੀ ਨੇ ਬੇਰਹਿਮੀ ਨਾਲ ਆਪਣੀ ਹੀ ਪਤਨੀ, 7 ਸਾਲ ਦੇ ਪੁੱਤ ਅਤੇ 4 ਸਾਲਾ ਧੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ ਵਿਚ ਹੀ ਦੱਬ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਕਤਲਾਂ ਤੋਂ ਤਕਰੀਬਨ ਦੋ ਮਹੀਨਿਆਂ ਬਾਅਦ ਐਤਵਾਰ ਦੀ ਸ਼ਾਮ ਨੂੰ ਜ਼ਮੀਨ ਪੁੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਇਸ ਦੌਰਾਨ ਮੁਲਜ਼ਮ ਆਪਣੇ ਘਰ ’ਚ ਆਰਾਮ ਨਾਲ ਰਹਿ ਰਿਹਾ ਸੀ 

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ

ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਕਤਲਾਂ ਦੇ ਤਕਰੀਬਨ ਦੋ ਮਹੀਨਿਆਂ ਬਾਅਦ ਐਤਵਾਰ ਦੀ ਸ਼ਾਮ ਨੂੰ ਜ਼ਮੀਨ ਪੁੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਮੁਲਜ਼ਮ ਆਰਾਮ ਨਾਲ ਘਰ ’ਚ ਰਹਿ ਰਿਹਾ ਸੀ। ਰਤਲਾਮ ਦੇ ਐੱਸ. ਪੀ. ਅਭਿਸ਼ੇਕ ਤਿਵਾਰੀ ਨੇ ਕਿਹਾ, ‘‘ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਕੁੱਝ ਲੋਕਾਂ ਨੂੰ ਜਾਣਕਾਰੀ ਹੋਈ ਕਿ ਕਤਲ ਦੇ ਮੁਲਜ਼ਮ ਦੇ ਪਰਿਵਾਰਕ ਮੈਂਬਰ ਲਾਪਤਾ ਹਨ। ਜਦੋਂ ਮੁਲਜ਼ਮ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਦੀ ਗੱਲ ਕਬੂਲੀ।

ਇਹ ਵੀ ਪੜ੍ਹੋ: ਕੈਲਗਰੀ ਵਿਚ ਵਾਪਰੇ ਸੜਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

 ਮੁਲਜ਼ਮ ਪਤੀ ਦੀ ਨਿਸ਼ਾਨਦੇਹੀ ’ਤੇ ਡਾਕਟਰਾਂ ਅਤੇ ਫੋਰੈਂਸਿਕ ਮਾਹਿਰਾਂ ਦੀ ਮੌਜੂਦਗੀ ’ਚ ਜ਼ਮੀਨ ਨੂੰ ਪੁੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਤਲ ਦੀ ਇਸ ਘਟਨਾ ਬਾਰੇ ਮੁਲਜ਼ਮ ਨੇ ਕਿਹਾ ਹੈ ਕਿ ਉਸ ਨੇ ਪਰਿਵਾਰਕ ਕਲੇਸ਼ ਕਾਰਨ ਕੁਹਾੜੀ ਨਾਲ ਇਹ ਕਤਲ ਕੀਤੇ ਹਨ। ਇਸ ਮਾਮਲੇ ਬਾਰੇ ਐੱਸ. ਪੀ. ਨੇ ਕਿਹਾ ਕਿ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਵੇਗੀ। ਅਸੀਂ ਡੀ. ਐੱਨ. ਏ. ਟੈਸਟ ਦੀ ਮਦਦ ਵੀ ਲਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਸ਼ਾਂ ਮੁਲਜ਼ਮ ਦੀ ਪਤਨੀ ਅਤੇ ਦੋ ਨਾਬਾਲਗ ਬੱਚਿਆਂ ਦੀਆਂ ਹੀ ਹਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੇ ਲਾਸ਼ਾਂ ਨੂੰ ਦੱਬਣ ’ਚ ਮਦਦ ਕਰਨ ਵਾਲੇ ਉਸ ਦੇ ਇਕ ਸਹਿਯੋਗੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement