
ਇਸ ਮੁਲਾਕਾਤ ਨੇ ਸ਼ਰਤੂਘਨ ਸਿਨਹਾ ਅਤੇ ਉਹਨਾਂ ਦੀ ਪਾਰਟੀ ਲਈ...
ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਵਿਵਾਦ ਅਜੇ ਤਕ ਰੁਕਿਆ ਨਹੀਂ ਸੀ ਕਿ ਹੁਣ ਪਾਰਟੀ ਦੇ ਇਕ ਹੋਰ ਆਗੂ ਸ਼ਤਰੂਘਨ ਸਿਨਹਾ ਨੇ ਪਾਕ ਪਹੁੰਚ ਕੇ ਪਰੇਸ਼ਾਨੀਆਂ ਨੂੰ ਸੱਦਾ ਦੇ ਦਿੱਤਾ ਹੈ। ਭਾਜਪਾ ਛੱਡ ਕੇ ਕਾਂਗਰਸ ਦਾ ਪੱਲਾ ਫੜਨ ਵਾਲੇ ਸਿਨਹਾ ਦਰਅਸਲ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ। ਪਰ ਸ਼ਨੀਵਾਰ ਨੂੰ ਇਹ ਪਾਕ ਰਾਸ਼ਟਰਪਤੀ ਆਰਿਫ ਅਲਵੀ ਨੂੰ ਵੀ ਮਿਲੇ।
Photo
ਇਸ ਮੁਲਾਕਾਤ ਨੇ ਸ਼ਰਤੂਘਨ ਸਿਨਹਾ ਅਤੇ ਉਹਨਾਂ ਦੀ ਪਾਰਟੀ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਪਾਕ ਰਾਸ਼ਟਰਪਤੀ ਨੇ ਮੁਲਾਕਾਤ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਕਾਂਗਰਸ ਆਗੂ ਨੇ ਕਸ਼ਮੀਰ ਦੀ ਮੌਜੂਦਾ ਸਥਿਤੀ ਤੇ ਉਹਨਾਂ ਦੀ ਚਿੰਤਾ ਤੇ ਸਮਰਥਨ ਜਤਾਇਆ ਹੈ। ਪਾਕ ਰਾਸ਼ਟਰਪਤੀ ਦਫ਼ਤਰ ਤੋਂ ਟਵੀਟ ਕੀਤਾ ਹੈ ਕਿ ਭਾਰਤੀ ਆਗੂ ਸ਼ਤਰੂਘਨ ਸਿਨਹਾ ਅਲਵੀ ਤੋਂ ਲਾਹੌਰ ਵਿਚ ਅੱਜ ਮੁਲਾਕਾਤ ਕੀਤੀ।
Photo
ਉਹਨਾਂ ਨੇ ਦੋਵਾਂ ਵਿਚਕਾਰ ਸ਼ਾਂਤੀ ਦਾ ਪੁਲ ਬਣਾਉਣ ਦਾ ਮਹੱਤਵ ਤੇ ਚਰਚਾ ਕੀਤੀ। ਸਿਨਹਾ ਨੇ ਕਸ਼ਮੀਰ ਵਿਚ 200 ਤੋਂ ਵਧ ਦਿਨਾਂ ਦੇ ਲਾਕਡਾਉਨ ਤੇ ਰਾਸ਼ਟਰਪਤੀ ਦੀ ਚਿੰਤਾ ਦਾ ਸਮਰਥਨ ਕੀਤਾ। ਹਾਲਾਂਕਿ ਸ਼ਰਤੂਘਨ ਸਿਨਹਾ ਨੇ ਇਸ ਦੌਰੇ ਨੂੰ ਪੂਰੀ ਤਰ੍ਹਾਂ ਨਿਜੀ ਜਤਾਇਆ ਹੈ ਅਤੇ ਕਿਹਾ ਹੈ ਕਿ ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
Shatrughan Sinha
ਇਸ ਤੋਂ ਪਹਿਲਾਂ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਕਾਂਗਰਸ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਪਾਕ ਫ਼ੌਜ਼ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਗਲੇ ਮਿਲਦੇ ਵੀ ਦੇਖਿਆ ਗਿਆ ਸੀ।
Navjot Singh Sidhu
ਹੁਣ ਸ਼ਤਰੂਘਨ ਸਿਨਹਾ ਕਾਂਗਰਸ ਲਈ ਮੁਸੀਬਤ ਖੜੀ ਕਰ ਸਕਦੇ ਹਨ ਕਿਉਂ ਕਿ ਭਾਜਪਾ ਪਹਿਲਾਂ ਹੀ ਉਸ ਤੇ ਪਾਕ ਦੀ ਭਾਸ਼ਾ ਬੋਲਣ ਦਾ ਆਰੋਪ ਲਗਾਉਂਦੀ ਰਹੀ ਹੈ। ਪਾਕਿ ਰਾਸ਼ਟਰਪਤੀ ਦੇ ਸ਼ਤਰੂਘਨ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨਾਲ ਕਾਂਗਰਸ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ ਜਿਹਨਾਂ ਦੇ ਆਗੂਆਂ ਤੇ ਭਾਜਪਾ ਪਹਿਲਾਂ ਤੋਂ ਹੀ ਪਾਕਿਸਤਾਨ ਦੀ ਭਾਸ਼ਾ ਬੋਲਣ ਦਾ ਆਰੋਪ ਲਗਾਉਂਦੀ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।