
ਸਥਾਨਕ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾਏ ਦੋਵੇਂ ਹੀਰੇ
ਪੰਨਾ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਖਾਨ ’ਚ ਦੋ ਕੀਮਤੀ ਹੀਰੇ ਮਿਲਣ ਨਾਲ ਇਕ ਮਜਦੂਰ ਅਤੇ ਉਸ ਦੇ ਸਾਥੀਆਂ ਦੀ ਕਿਸਮਤ ਚਮਕ ਗਈ। ਜ਼ਿਲ੍ਹਾ ਅਧਿਕਾਰੀ ਸੰਜੇ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਦਸਿਆ ਕਿ ਇਟਵਾ ਖਾਸ ਪਿੰਡ ਦੇ ਰਹਿਣ ਵਾਲੇ ਭਗਵਾਨ ਦਾਸ ਕੁਸ਼ਵਾਹ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਮਜਦੂਰਾਂ ਨੂੰ ਸੋਮਵਾਰ ਨੂੰ ਖਾਨ ਵਿਚ ਖੁਦਾਈ ਨਾਲ 7.94 ਕੈਰੇਟ ਅਤੇ 1.93 ਕੈਰੇਟ ਦੇ ਦੋ ਕੀਮਤੀ ਹੀਰੇ ਮਿਲੇ ਹਨ।
Diamond
ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਦੁਆਰਾ ਮਾਰਚ ਦੇ ਦੂਜੇ ਹਫ਼ਤੇ ਵਿਚ ਹੋਰ ਹੀਰਿਆਂ ਦੇ ਨਾਲ ਇਨ੍ਹਾਂ ਦੋ ਹੀਰਿਆਂ ਦੀ ਵੀ ਨਿਲਾਮੀ ਕਰਾਈ ਜਾਵੇਗੀ। ਨਿਲਾਮੀ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ ਸਰਕਾਰ ਦੀ ਆਮਦਨੀ ਕੱਟ ਕੇ ਬਾਕੀ ਰਾਸ਼ੀ ਕੁਸ਼ਵਾਹ ਅਤੇ ਉਸ ਦੇ ਸਾਥੀ ਮਜਦੂਰਾਂ ਨੂੰ ਦਿਤੀ ਜਾਵੇਗੀ। ਕੁਸ਼ਵਾਹ ਨੇ ਸੰਪਾਦਕਾਂ ਨੂੰ ਦਸਿਆ ਕਿ ਉਸ ਨੇ ਸਥਾਨਕ ਹੀਰਾ ਦਫ਼ਤਰ ਵਿਚ ਦੋਨਾਂ ਹੀਰੇ ਜਮਾਂ ਕਰਵਾ ਦਿਤੇ ਹਨ।
Another diamond found inside the diamond
ਉਸ ਨੇ ਦੱਸਿਆ ਕਿ ਉਸ ਦੇ ਸਮੇਤ ਪੰਜ ਮਜਦੂਰ ਇੱਕ ਖਾਨ ਵਿੱਚ ਖੁਦਾਈ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਇਹ ਦੋ ਕੀਮਤੀ ਹੀਰੇ ਮਿਲੇ। ਉਨ੍ਹਾਂ ਕਿਹਾ ਕਿ ਇਸ ਤੋਂ ਮਿਲਣ ਵਾਲੀ ਰਾਸ਼ੀ ਨਾਲ ਉਸ ਦੇ ਪਰਵਾਰ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਬੱਚਿਆਂ ਦੀ ਪੜਾਈ ’ਚ ਪੈਸੇ ਦੀ ਵਰਤੋਂ ਕੀਤੀ ਜਾ ਸਕੇਗੀ। ਮਾਹਰਾਂ ਨੇ ਇਨ੍ਹਾਂ ਹੀਰਿਆਂ ਦੀ ਕੀਮਤ 35 ਲੱਖ ਰੁਪਏ ਤਕ ਹੋਣ ਦਾ ਅੰਦਾਜਾ ਲਗਾਇਆ ਹੈ। ਮੱਧ ਪ੍ਰਦੇਸ਼ ਦਾ ਪੰਨਾ ਜ਼ਿਲ੍ਹਾ ਹੀਰੇ ਦੀਆਂ ਖਾਨਾਂ ਲਈ ਪ੍ਰਸਿੱਧ ਹੈ।