
ਜੀਐਸਟੀ ਵਿਭਾਗ ਦੀ ਮੋਬਾਇਲ ਵਿੰਗ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਫ੍ਹਵਾਰਾ ਚੌਕ ਤੋਂ 1.6 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ...
ਲੁਧਿਆਣਾ : ਜੀਐਸਟੀ ਵਿਭਾਗ ਦੀ ਮੋਬਾਇਲ ਵਿੰਗ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਫ੍ਹਵਾਰਾ ਚੌਕ ਤੋਂ 1.6 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਚੋਰੀ ਛੁਪੇ ਲਿਜਾ ਰਹੇ ਮਾਲ ਨੂੰ ਬਰਾਮਦ ਕਰ ਕੇ ਵਿਭਾਗ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੀਐਸਟੀ ਵਿਭਾਗ ਦੇ ਮੋਬਾਇਲ ਵਿੰਗ ਦੇ ਜੁਆਇੰਟ ਡਾਇਰੈਕਟਰ ਬੀਕੇ ਵਿਰਦੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੁਧਿਆਣਾ ਵਿਚ ਦੋ ਲੋਕ ਹੀਰਿਆਂ ਦੀ ਤਸਕਰੀ ਕਰਨ ਆਏ ਹਨ।
Billions of Diamonds And Jewellery Recoveredਇਸ ਦੇ ਆਧਾਰ ਉਤੇ ਸਟੇਟ ਟੈਕਸ ਅਫ਼ਸਰ ਪਵਨ ਅਤੇ ਦਵਿੰਦਰ ਪੰਨੂ ਦੀ ਅਗਵਾਈ ਵਿਚ ਟੀਮ ਵਲੋਂ ਲੁਧਿਆਣਾ ਦੇ ਫ੍ਹਵਾਰਾ ਚੌਕ ਉਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋਸ਼ੀਆਂ ਨੂੰ ਦਬੋਚ ਲਿਆ ਗਿਆ। ਫੜੇ ਗਏ ਨੌਜਵਾਨਾਂ ਵਿਚ ਇਕ ਜਵੈਲਰ ਕੰਪਨੀ ਦਾ ਸੇਲਸਮੈਨ ਅਤੇ ਦੂਜਾ ਨੌਜਵਾਨ ਕੋਰੀਅਰ ਕੰਪਨੀ ਦਾ ਕਰਿੰਦਾ ਸੀ। ਸੇਲਸਮੈਨ ਤੋਂ ਬਿਨਾਂ ਬਿਲ ਦੇ ਸਿਰਫ਼ ਹੀਰੇ ਹੀ ਬਰਾਮਦ ਹੋਏ ਹਨ।
ਉਥੇ ਹੀ ਕੋਰੀਅਰ ਬੁਆਏ ਚਾਰ ਪਾਰਸਲ ਲਿਜਾ ਰਿਹਾ ਸੀ, ਉਨ੍ਹਾਂ ਵਿਚੋਂ ਤਿੰਨ ਪਾਰਸਲਸ ਦਾ ਬਿਲ ਨਹੀਂ ਸੀ। ਵਿਭਾਗ ਦੀ ਟੀਮ ਨੇ ਸਾਮਾਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਗਹਿਣਿਆਂ ਦੀ ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹਨਾਂ ਦੀ ਕੀਮਤ 1.6 ਕਰੋੜ ਰੁਪਏ ਹੈ।