
ਗੁਜਰਾਤ ਮਿਊਂਸਪਲ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਇਸ ਵਾਰ ਫਿਰ...
ਨਵੀਂ ਦਿੱਲੀ: ਗੁਜਰਾਤ ਮਿਊਂਸਪਲ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਇਸ ਵਾਰ ਫਿਰ ਤੋਂ ਗੁਜਰਾਤ ਵਿਚ ਭਾਜਪਾ ਨੇ ਨਗਰ ਨਿਗਮ ਚੋਣਾਂ ਵਿਚ ਅਪਣਾ ਦਬਾਅ ਕਾਇਮ ਰੱਖਿਆ ਹੈ। ਦੱਸ ਦਈਏ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤਾਂ ਉਥੇ ਹੀ ਕਾਂਗਰਸ ਕਾਫ਼ੀ ਪਿੱਛੇ ਨਜ਼ਰ ਆਈ ਹੈ।
PM MODI
ਉਥੇ ਹੀ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਦੇ ਜਰੀਏ ਗੁਜਰਾਤ ਦੇ ਲੋਕਾਂ ਦਾ ਧਨਵਾਦ ਕੀਤਾ ਹੈ, ਕਿਹਾ ਕਿ, “ਧੰਨਵਾਦ ਗੁਜਰਾਤ! ਰਾਜ ਵਿਚ ਨਗਰ ਨਿਗਮ ਚੋਣਾਂ ਦੇ ਨਤੀਜੇ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਲੋਕਾਂ ਵਿਚ ਵਿਸ਼ਵਾਸ ਦੀ ਰਾਜਨੀਤੀ ਦੇ ਪ੍ਰਤੀ ਅਟੁੱਟ ਵਿਸ਼ਵਾਸ਼ ਹੈ। ਭਾਜਪਾ ਉਤੇ ਫਿਰ ਤੋਂ ਭਰੋਸਾ ਕਰਨ ਦੇ ਲਈ ਰਾਜ ਦੇ ਲੋਕਾਂ ਦਾ ਧਨਵਾਦੀ ਹਾਂ। ਗੁਜਰਾਤ ਦੀ ਸੇਵਾ ਕਰਨਾ ਸਾਡਾ ਧਰਮ ਹੈ।”
Amit Shah
ਇਸਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨ੍ਹਾਂ ਨਤੀਜਿਆਂ ‘ਤੇ ਕਿਹਾ ਕਿ ਅੱਜ ਗੁਜਰਾਤ ‘ਚ ਮਿਊਂਸਪਲ ਕਾਰਪੋਰੇਸ਼ਨ ਚੋਣਾਂ ਦੇ ਨਤੀਜੇ ਦਿਖਾਉਂਦੇ ਹਨ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੇ ਗੜ੍ਹ ਦੇ ਰੂਪ ਵਿਚ ਖੁਦ ਝਲਕਦਾ ਹੈ। ਭਾਜਪਾ ਨੇ 85 ਫ਼ੀਸਦੀ ਸੀਟਾਂ ਜਿੱਤੀਆਂ ਹਨ।