ਰਵੀਪ੍ਰਿਯਾ ਮੁਤਾਬਕ ਮੈਡੀਕਲ ਰਹਿੰਦ-ਖੂਹੰਦ ਰੱਖਣ ਵਾਲੇ ਪਹਿਲਾਂ 21 ਕੰਟੇਨਰਾਂ ਨੂੰ ਸਤੰਬਰ 2020 ਵਿਚ ਬ੍ਰਿਟੇਨ ਵਾਪਸ ਭੇਜਿਆ ਗਿਆ ਸੀ।
ਨਵੀਂ ਦਿੱਲੀ : ਸ਼੍ਰੀਲੰਕਾ ਨੇ ਸੋਮਵਾਰ ਨੂੰ ਹਜ਼ਾਰਾਂ ਟਨ ਨਾਜਾਇਜ਼ ਰੂਪ ਨਾਲ ਦਰਾਮਦ ਕਚਰੇ ਨਾਲ ਭਰੇ ਕਈ ਸੌ ਕੰਟੇਨਰਾਂ ਦੇ ਆਖ਼ਰੀ ਬੈਚ ਨੂੰ ਬ੍ਰਿਟੇਨ ਭੇਜ ਦਿਤਾ। ਕਈ ਏਸ਼ੀਆਈ ਦੇਸ਼ਾਂ ਨੇ ਹਾਲ ਦੇ ਸਾਲਾਂ ਵਿਚ ਅਮੀਰ ਦੇਸ਼ਾਂ ਦੇ ਕੂੜੇ ਵਿਰੁਧ ਸਖ਼ਤ ਰੁਖ਼ ਅਪਨਾਇਆ ਹੈ ਅਤੇ ਉਨ੍ਹਾਂ ਨੇ ਬੇਲੋੜੀ ਸ਼ਿਪਮੈਂਟ ਨੂੰ ਵਾਪਸ ਕਰਨਾ ਸ਼ੁਰੂ ਕਰ ਦਿਤਾ ਹੈ। ਕੋਲੰਬੋ ਬੰਦਰਗਾਹ ’ਤੇ ਇਕ ਜਹਾਜ਼ ’ਤੇ ਲੱਦੇ 45 ਕੰਟੇਨਰ, ਉੁਨ੍ਹਾਂ 263 ਕੰਟੇਨਰਾਂ ਦੇ ਆਖ਼ਰੀ ਬੈਚ ਦਾ ਹਿੱਸਾ ਸਨ ਜਿਸ ਵਿਚ ਲਗਭਗ 3000 ਟਨ ਕਚਰਾ ਸੀ। ਬ੍ਰਿਟੇਨ ਤੋਂ ਕਚਰਾ 2017 ਅਤੇ 2019 ਵਿਚਾਲੇ ਸ਼੍ਰੀਲੰਕਾ ਪਹੁੰਚਿਆ ਸੀ ਅਤੇ ਉਸ ਵਿਚ ਇਸਤੇਮਾਲ ਕੀਤੇ ਗਏ ਗੱਦੇ ਅਤੇ ਕਾਰਪੈੱਟ ਸ਼ਾਮਲ ਸਨ
ਪਰ ਅਸਲ ਵਿਚ ਇਸ ਵਿਚ ਹਸਪਤਾਲਾਂ ਤੋਂ ਬਾਇਓਵੇਸਟ ਵੀ ਸ਼ਾਮਲ ਸਨ, ਜਿਸ ਵਿਚ ਕਸਟਮ ਡਿਊਟੀ ਅਧਿਕਾਰੀਆਂ ਦੇ ਮੁਤਾਬਕ ਲਾਸਾਂ ਦੇ ਅੰਗ ਵੀ ਸ਼ਾਮਲ ਸਨ। ਦਸਿਆ ਜਾ ਰਿਹਾ ਹੈ ਕਿ ਕੰਟੇਨਰਾਂ ਨੂੰ ਠੰਡਾ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਵਿਚੋਂ ਇਕ ਤੇਜ਼ ਬਦਬੂ ਆ ਰਹੀ ਸੀ। ਕਸਟਮ ਡਿਊਟੀ ਪ੍ਰਮੁੱਖ ਵਿਜੇਤਾ ਰਵੀਪ੍ਰਿਯਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਮਾਲ ਦੀ ਦਰਾਮਦ ਦੀਆਂ ਨਵੀਂਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ ਪਰ ਅਸੀਂ ਚੌਕਸ ਰਹਾਂਗੇ ਅਤੇ ਇਹ ਯਕੀਨੀ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ। ਰਵੀਪ੍ਰਿਯਾ ਮੁਤਾਬਕ ਮੈਡੀਕਲ ਰਹਿੰਦ-ਖੂਹੰਦ ਰੱਖਣ ਵਾਲੇ ਪਹਿਲਾਂ 21 ਕੰਟੇਨਰਾਂ ਨੂੰ ਸਤੰਬਰ 2020 ਵਿਚ ਬ੍ਰਿਟੇਨ ਵਾਪਸ ਭੇਜਿਆ ਗਿਆ ਸੀ।
ਇਕ ਸਥਾਨਕ ਕੰਪਨੀ ਨੇ ਬ੍ਰਿਟੇਨ ਤੋਂ ਕਚਰੇ ਦੀ ਦਰਾਮਦ ਕੀਤੀ ਸੀ। ਕੰਪਨੀ ਦਾ ਕਹਿਣਾ ਸੀ ਕਿ ਉਸਨੇ ਵਿਦੇਸ਼ਾਂ ਵਿਚ ਮੈਨਿਊਫ਼ੈਕਚਰਰਸ ਨੂੰ ਫਿਰ ਤੋਂ ਭੇਜਣ ਲਈ ਇਸਤੇਮਾਲ ਕੀਤੇ ਗਏ ਪੁਰਾਣੇ ਗੱਦਿਆਂ ਦੇ ਨਾਲ-ਨਾਲ ਕਪਾਹ ਤੋਂ ਸਪ੍ਰਿੰਗ ਨੂੰ ਰੀਸਾਈਕਲ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਕਸਟਮ ਡਿਊਟੀ ਇਸ ਤਰ੍ਹਾਂ ਦੇ ਸੋਮਿਆਂ ਦੀ ਵਸੂਲੀ ਦੇ ਭਰੋਸੇਯੋਗ ਸਬੂਤ ਲੱਭਣ ਵਿਚ ਅਸਫ਼ਲ ਰਿਹਾ। ਇਕ ਸਥਾਨਕ ਵਾਤਾਵਰਣ ਵਰਕਰ ਸਮੂਹ ਨੇ ਇਕ ਪਟੀਸ਼ਨ ਦਾਇਰ ਕਰ ਕੇ ਕਚਰੇ ਨੂੰ ਉਸਦੇ ਭੇਜਣ ਵਾਲੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਸੀ ਅਤੇ ਸ਼੍ਰੀਲੰਕਾ ਦੀ ਕੋਰਟ ਆਫ਼ ਅਪੀਲ ਨੇ 2020 ਵਿਚ ਪਟੀਸ਼ਨ ਨੂੰ ਬਰਕਰਾਰ ਰਖਿਆ ਸੀ। ਕਸਟਮ ਨੇ ਕਿਹਾ ਕਿ ਪਲਾਸਟਿਕ ਸਮੇਤ ਖ਼ਤਰਨਾਕ ਕਚਰੇ ਦੇ ਸ਼ਿਪਮੈਂਟ ਨੂੰ ਕੰਟਰੋਲ ਕਰਨ ਵਾਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਕੇ ਸਾਰੇ ਕੰਟੇਨਰਾਂ ਨੂੰ ਦੇਸ਼ ਵਿਚ ਲਿਆਂਦਾ ਗਿਆ ਸੀ।