
ਸੀ.ਸੀ.ਟੀ.ਵੀ. ਫੁਟੇਜ ਵਿੱਚ ਜੇਲਰ ਦੀਪਕ ਸ਼ਰਮਾ ਸਾਹਮਣੇ ਰੋਂਦਾ ਦਿਖਾਈ ਦਿੱਤਾ ਸੁਕੇਸ਼
ਨਵੀਂ ਦਿੱਲੀ - ਦਿੱਲੀ ਜੇਲ੍ਹ ਵਿਭਾਗ ਨੇ ਮੰਡੋਲੀ ਜੇਲ੍ਹ ਵਿੱਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੀ ਕੋਠੜੀ 'ਤੇ ਛਾਪਾ ਮਾਰ ਕੇ ਡੇਢ ਲੱਖ ਰੁਪਏ ਦੀਆਂ ਗੁਚੀ ਮਾਅਰਕਾ ਚੱਪਲਾਂ ਦਾ ਜੋੜਾ ਅਤੇ 80 ਹਜ਼ਾਰ ਰੁਪਏ ਦੀਆਂ ਦੋ ਜੀਨਸ ਬਰਾਮਦ ਕੀਤੀਆਂ ਹਨ।
ਸੋਸ਼ਲ ਮੀਡੀਆ 'ਤੇ ਚਲਾਈ ਗਈ ਮੁਹਿੰਮ ਦੀ ਸੀ.ਸੀ.ਟੀ.ਵੀ. ਫੁਟੇਜ 'ਚ ਚੰਦਰਸ਼ੇਖਰ ਜੇਲਰ ਦੀਪਕ ਸ਼ਰਮਾ ਦੇ ਸਾਹਮਣੇ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਵਿੱਚ ਜੇਲ੍ਹ ਵਿਭਾਗ ਤੇ ਹੋਰ ਸੁਰੱਖਿਆ ਕਰਮਚਾਰੀ ਸ਼ਾਮਲ ਸਨ।
ਕੇਂਦਰੀ ਗ੍ਰਹਿ ਅਤੇ ਕਨੂੰਨ ਸਕੱਤਰ ਬਣ ਕੇ ਰੇਲਿਗੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਦੀ ਪਤਨੀ ਨਾਲ ਧੋਖਾਧੜੀ ਕਰਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਇੱਕ ਤਾਜ਼ਾ ਮਾਮਲੇ ਵਿੱਚ ਚੰਦਰਸ਼ੇਖਰ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਸੀ।
ਚੰਦਰਸ਼ੇਖਰ (33) ਨੂੰ ਪਿਛਲੇ ਹਫ਼ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਸਥਾਨਕ ਜੇਲ੍ਹ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ 9 ਦਿਨਾਂ ਦੀ ਈ.ਡੀ. ਹਿਰਾਸਤ ਵਿੱਚ ਭੇਜ ਦਿੱਤਾ।