
ਵੋਟ ਮਸ਼ੀਨਾਂ ਬਾਰੇ ਸ਼ੰਕੇ ਪ੍ਰਗਟ ਕਰਨ ਲਈ ਬੁਲਾਈ ਸੀ ਸਭਾ
Digvijay Singh : ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐਮ.) ਦੀਆਂ ਖਾਮੀਆਂ ਵਿਰੁਧ ਰਾਸ਼ਟਰੀ ਰਾਜਧਾਨੀ ’ਚ ਵੀਰਵਾਰ ਨੂੰ ਈ. ਵੀ. ਐਮ. ਹਟਾਓ ਮੋਰਚਾ ਅਤੇ ਹੋਰ ਸੰਗਠਨਾਂ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਗਿਆ।
ਈ. ਵੀ.ਐਮ.ਹਟਾਓ ਮੋਰਚਾ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਈ. ਵੀ. ਐਮ. ਵਿਰੁਧ ਇਥੇ ਜੰਤਰ-ਮੰਤਰ ’ਤੇ ਸਭਾ ਆਯੋਜਤ ਕੀਤੀ ਜਾ ਰਹੀ ਸੀ ਅਤੇ ਇਸ ਦੀ ਇਜਾਜ਼ਤ ਵੀ ਮਿਲ ਗਈ ਸੀ ਪਰ ਦਿੱਲੀ ਪੁਲਿਸ ਨੇ ਆਖਰੀ ਸਮੇਂ ਇਜਾਜ਼ਤ ਨੂੰ ਰੱਦ ਕਰ ਦਿਤਾ, ਜਿਸ ਕਾਰਨ ਇਹ ਸਮਾਗਮ ਯੂਥ ਕਾਂਗਰਸ ਦੇ ਦਫ਼ਤਰ ਰਾਇਸੀਨਾ ਰੋਡ ’ਤੇ ਕਰਨਾ ਪਿਆ।
ਮੋਰਚਾ ਦੇ ਮੁਖੀ ਉਦਿਤ ਰਾਜ ਦੇ ਹਵਾਲੇ ਨਾਲ ਮਿਲੀਆਂ ਖ਼ਬਰਾਂ ’ਚ ਦਸਿਆ ਗਿਆ ਹੈ ਕਿ ਵਿਰੋਧ ਪ੍ਰਦਰਸ਼ਨ ’ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਡਾ. ਉਦਿਤ ਰਾਜ ਸਮੇਤ ਸੈਂਕੜੇ ਵਰਕਰਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਨੇ ਹਿਰਾਸਤ ’ਚ ਲੈ ਕੇ ਪਾਰਲੀਮੈਂਟ ਥਾਣੇ ’ਚ ਰਖਿਆ ਗਿਆ, ਜਦਕਿ ਵਿਧਾਇਕ ਅਤੇ ਸਾਬਕਾ ਮੰਤਰੀ ਦਿੱਲੀ ਸਰਕਾਰ ਰਾਜੇਂਦਰ ਪਾਲ ਗੌਤਮ ਨੂੰ ਇੰਦਰਾਪੁਰੀ ਥਾਣੇ ’ਚ ਰਖਿਆ ਗਿਆ।
(For more Punjabi news apart from Former Chief Minister Digvijay Singh arrested in Delhi, stay tuned to Rozana Spokesman)