
Bangkok to Delhi : ਯਾਤਰੀਆਂ ਕੋਲੋਂ ਬੈਗਾਂ ’ਚ 22 ਸੱਪ, 23 ਕਿਰਲੀਆਂ ਅਤੇ 14 ਵਿਦੇਸ਼ੀ ਕੀੜਿਆਂ ਦੇ ਡੱਬੇ ਹੋਏ ਬਰਾਮਦ
Bangkok to Delhi News in Punjabi : ਕਸਟਮ ਵਿਭਾਗ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੰਗਲੀ ਜੀਵਾਂ ਦੀ ਤਸਕਰੀ ਕਰਦੇ ਤਿੰਨ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਵਾਈ ਅੱਡੇ 'ਤੇ ਚੈਕਿੰਗ ਦੌਰਾਨ, ਤਿੰਨ ਭਾਰਤੀ ਨਾਗਰਿਕਾਂ ਦੇ ਬੈਗਾਂ ਵਿੱਚੋਂ ਵੱਖ-ਵੱਖ ਪ੍ਰਜਾਤੀਆਂ ਦੇ ਦੁਰਲੱਭ ਜੰਗਲੀ ਜੀਵ ਬਰਾਮਦ ਕੀਤੇ ਗਏ। ਇਹ ਸਾਰੇ ਬੈਂਕਾਕ ਤੋਂ ਭਾਰਤ ਲਿਆਂਦੇ ਜਾ ਰਹੇ ਸਨ। ਇਨ੍ਹਾਂ ਵਿੱਚ ਕਿਰਲੀਆਂ, ਸੱਪ ਅਤੇ ਹੋਰ ਜੰਗਲੀ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਹਨ। ਜੰਗਲੀ ਜੀਵਾਂ ਦੀ ਤਸਕਰੀ ਵਿੱਚ ਸ਼ਾਮਲ ਯਾਤਰੀਆਂ ਨੂੰ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
(For more news apart from Three passengers arrested Delhi IGI airport, 22 snakes, 23 lizards and14 boxes foreign insects recovered News in Punjabi, stay tuned to Rozana Spokesman)