ਮੰਡੀ ਕਾਲਾਂਵਾਲੀ ਵਿਖੇ ਸਮਾਗਮ ਮੌਕੇ ਪ੍ਰਬੰਧਾਂ ਦੀ ਨਿਕਲੀ ਫੂਕ
Published : Aug 16, 2017, 5:38 pm IST
Updated : Mar 23, 2018, 7:34 pm IST
SHARE ARTICLE
Arrangements
Arrangements

ਭਾਰਤ ਦੇਸ਼ ਦੇ ਅਜਾਦੀ ਦਿਹਾੜੇ ਦੀ 71ਵੀਂ ਵਰ੍ਹੇਗੰਢ ਪੂਰੇ ਦੇਸ਼ ਵਿਚ ਮਨਾਈ ਗਈ ਹੈ। ਇਸ ਦੇ ਤਹਿਤ ਹੀ ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੀ ਕਾਲਾਂਵਾਲੀ ਸਵ-ਡਵੀਜ਼ਨ ਬਣਨ..

 

ਕਾਲਾਂਵਾਲੀ, 16 ਅਗੱਸਤ (ਜਗਤਾਰ ਸਿੰਘ ਤਾਰੀ): ਭਾਰਤ ਦੇਸ਼ ਦੇ ਅਜਾਦੀ ਦਿਹਾੜੇ ਦੀ 71ਵੀਂ ਵਰ੍ਹੇਗੰਢ ਪੂਰੇ ਦੇਸ਼ ਵਿਚ ਮਨਾਈ ਗਈ ਹੈ। ਇਸ ਦੇ ਤਹਿਤ ਹੀ ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੀ ਕਾਲਾਂਵਾਲੀ ਸਵ-ਡਵੀਜ਼ਨ ਬਣਨ ਤੋਂ ਬਾਅਦ ਪਹਿਲੀ ਵਾਰ ਅਜਾਦੀ ਦਿਹਾੜੇ ਮੌਕੇ ਸਥਾਨਕ ਸਰਕਾਰੀ ਸਿਨੀ. ਸਕੈਂਡਰੀ ਸਕੂਲ ਵਿਚ ਸਮਾਗਮ ਦਾ ਅਯੋਜਨ ਕੀਤਾ ਗਿਆ।
    ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਐਸ ਡੀ ਐਮ ਵਿਜੇਂਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸਮਾਗਮ ਦੇ ਪ੍ਰਬੰਧਾਂ ਵਿਚ ਬਹੁਤ ਜ਼ਿਆਦਾ ਕਮੀਆਂ ਦੇਖਣ ਨੂੰ ਮਿਲੀਆਂ। ਸਮਾਗਮ ਵਿਚ ਪਹੁੰਚੇ ਸਕੂਲੀ ਵਿਦਿਆਰਥੀ ਅਤੇ ਦਰਸ਼ਕਾਂ ਲਈ ਬੈਠਣ ਲਈ ਕੁਰਸੀਆਂ ਜਾਂ ਦਰੀਆਂ ਆਦਿ ਦੇ ਯੋਗ ਪ੍ਰਬੰਧ ਨਹੀਂ ਸਨ ਅਤੇ ਨਾਂ ਹੀ ਧੁੱਪ ਤੋਂ ਬਚਣ ਲਈ ਛਾਂ ਦਾ ਕੋਈ ਖਾਸ ਪ੍ਰਬੰਧ ਕੀਤਾ ਗਿਆ ਸੀ।
   ਸਮਾਗਮ ਵਿਚ ਪੀਣ ਵਾਲੇ ਪਾਣੀ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਸਮਾਗਮ ਵਿਚ ਅਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਵੀ ਤੇਜ਼ ਧੁੱਪ ਵਿਚ ਹੀ ਪ੍ਰਦਰਸ਼ਨ ਕਰਨਾ ਪੈ ਰਿਹਾ ਸੀ। ਸਮਾਗਮ ਵਿਚ ਪਹੁੰਚੇ ਸਕੂਲੀ ਬੱਚੇ ਅਤੇ ਦਰਸ਼ਕ ਤੇਜ ਧੁੱਪ, ਗਰਮੀ ਅਤੇ ਪਿਆਸ ਕਾਰਨ ਕਾਫੀ ਪਰੇਸ਼ਾਨ ਦੇਖੇ ਗਏ। ਸਕੂਲੀ ਬੱਚੇ ਗਰਮੀ ਤੋਂ ਰਾਹਤ ਮਹਿਸੂਸ ਕਰਨ ਲਈ ਦਰਖਤਾਂ ਜਾਂ ਕੰਧਾਂ ਦੀ ਛਾਂ ਦਾ ਸਹਾਰਾ ਲੈਂਦੇ ਵੀ ਦੇਖੇ ਗਏ। ਲੇਕਿਨ ਮੁਖ ਮਹਿਮਾਨਾ ਲਈ ਤਿਆਰ ਕੀਤੀ ਗਈ ਸਟੇਜ ਤੇ ਛਾਂ ਅਤੇ ਪੱਖੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਗਰਮੀ ਕਾਰਨ ਇਕ ਬੱਚੇ ਨੂੰ ਚੱਕਰ ਵੀ ਆ ਗਿਆ ਸੀ ਲੇਕਿਨ ਬਾਅਦ ਵਿਚ ਉਸ ਬੱਚੇ ਹਾਲਤ ਤੰਦਰੁਸਤ ਦੱਸੀ ਗਈ।  

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement