
ਧਮਾਕਾ ਇੰਨਾ ਜ਼ਿਆਦਾ ਵੱਡਾ ਸੀ ਕਿ ਲਗਭਗ ਪੂਰਾ ਪਲਾਂਟ ਹੀ ਇਸ ਨਾਲ ਤਬਾਹ ਹੋ ਗਿਆ।
ਨਵੀਂ ਦਿੱਲੀ: ਚੀਨ ਵਿਚ ਇਕ ਕੈਮੀਕਲ ਪਲਾਂਟ ਵਿਚ ਸ਼ਕਤੀਸ਼ਾਲੀ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਕੇ 47 ਹੋ ਗਈ ਹੈ। ਝਿਆਂਗਸ਼ੁਈ ਕਾਊਂਟੀ ਦੀ ਸਰਕਾਰ ਮੁਤਾਬਕ ਇਹ ਸ਼ਕਤੀਸ਼ਾਲੀ ਧਮਾਕਾ ਜਿਆਂਗਸੁ ਸੂਬੇ ਦੇ ਯਾਂਗਚੇਂਗ ਵਿਚ ਇਕ ਕੈਮੀਕਲ ਪਲਾਂਟ ਵਿਚ ਅੱਗ ਲੱਗਣ ਦੇ ਬਾਅਦ ਹੋਇਆ।
China Chemical Plant
ਐਂਮਰਜੈਸੀ ਪ੍ਰਬੰਧਨ ਮੰਤਰਾਲੇ ਨੇ ਦੱਸਿਆ ਕਿ ਘਟਨਾ ਸਥਾਨ ਤੋਂ 88 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ 47 ਲੋਕਾਂ ਦੀ ਮੌਤ ਹੋ ਗਈ ਅਤੇ 90 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਏ ਕਿ ਕਈ ਮਜ਼ਦੂਰ ਧਮਾਕੇ ਬਾਅਦ ਖੂਨ ਨਾਲ ਲਥਪਥ ਫੈਕਟਰੀ ਤੋਂ ਨਿਕਲਦੇ ਦੇਖੇ ਗਏ। ਧਮਾਕਾ ਇੰਨਾ ਜ਼ਿਆਦਾ ਵੱਡਾ ਸੀ ਕਿ ਲਗਭਗ ਪੂਰਾ ਪਲਾਂਟ ਹੀ ਇਸ ਨਾਲ ਤਬਾਹ ਹੋ ਗਿਆ।
China Chemical Plant
ਦਸ ਦਈਏ ਕਿ ਚੀਨ ਵਿਚ ਇਹ ਘਟਨਾ ਅਜਿਹੇ ਸਮੇਂ ਵਾਪਰੀ ਏ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਯੂਰਪ ਦੀ ਪੰਜ ਰੋਜ਼ਾ ਯਾਤਰਾ 'ਤੇ ਗਏ ਹੋਏ ਹਨ।ਜਿਨਪਿੰਗ ਨੇ ਬਚਾਅ ਮੁਹਿੰਮ ਚਲਾਉਣ ਲਈ ਹਰ ਸੰਭਵ ਯਤਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਵੀ ਆਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ।