
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾਈ ਹੋਈ ਹੈ। ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ ਇਸ ਸਭ ਦੇ ਚੱਲਦੇ ਕਈ ਦੇਸ਼ਾਂ ਦੇ ਸ਼ਹਿਰ ਲਾਕਡਾਊਨ ਕਰ ਦਿੱਤੇ ਗਏ ਹਨ।
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾਈ ਹੋਈ ਹੈ। ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ ਇਸ ਸਭ ਦੇ ਚੱਲਦੇ ਕਈ ਦੇਸ਼ਾਂ ਦੇ ਸ਼ਹਿਰ ਲਾਕਡਾਊਨ ਕਰ ਦਿੱਤੇ ਗਏ ਹਨ। ਇਸ ਦੌਰਾਨ ਰੂਸ ਤੋਂ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਰੋਨਾ ਵਾਇਰਸ ਕਰ ਕੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ
File Photo
ਜੋ ਕਿ ਲੋਕ ਮੰਨ ਨਹੀਂ ਰਹੇ। ਇਸ ਲਈ ਉਹਨਾਂ ਨੇ ਸੜਕਾਂ ਤੇ 800 ਸ਼ੇਰਾਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਪੁਤਿਨ ਦਾ ਇਹ ਸੰਦੇਸ਼ ਵੱਖ-ਵੱਖ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਲੋਕ ਇਸ ਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝਾ ਕਰ ਰਹੇ ਹਨ। ਟਵਿੱਟਰ 'ਤੇ ਕਿਸੇ ਨੇ ਸੁਨੇਹਾ ਸਾਂਝਾ ਕੀਤਾ ਕਿ ਪੁਤਿਨ ਨੇ ਰੂਸ ਦੇ ਲੋਕਾਂ ਨੂੰ ਦੋ ਵਿਕਲਪ ਦਿੱਤੇ, ਜਾਂ ਤਾਂ ਉਹ ਦੋ ਹਫ਼ਤਿਆਂ ਲਈ ਘਰਾਂ ਵਿਚ ਰਹਿਣ ਜਾਂ 5 ਸਾਲ ਜੇਲ੍ਹ ਵਿਚ ਰਹਿਣ। ਕੋਈ ਹੋਰ ਰਾਸਤਾ ਨਹੀਂ ਹੈ।
File
ਲੋਕ ਘਰਾਂ ਵਿਚੋਂ ਨਾ ਨਿਕਲਣ, ਇਸ ਲਈ ਉਨ੍ਹਾਂ ਨੇ 800 ਸ਼ੇਰ ਅਤੇ ਬਾਘ ਸੜਕਾਂ 'ਤੇ ਛੱਡ ਦੱਤੇ ਹਨ। ਰੂਸ ਵਿੱਚ ਕੋਰੋਨਾ ਵਾਇਰਸ ਦੇ 300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਇਕ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦੇਸ਼ ਦੇ ਕਈ ਹਿੱਸਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਜਦੋਂ ਇਨ੍ਹਾਂ ਸੋਸ਼ਲ ਮੀਡੀਆ ਸੰਦੇਸ਼ਾਂ ਦੀ ਜਾਂਚ ਕੀਤੀ ਗਈ,
File
ਤਾਂ ਇਹ ਪਾਇਆ ਗਿਆ ਕਿ ਇਹ ਨਕਲੀ ਹੈ। ਵਾਇਰਲ ਹੋ ਰਹੀ ਸ਼ੇਰ ਦੀ ਫੋਟੋ ਦਰਅਸਲ ਚਾਰ ਸਾਲ ਪੁਰਾਣੀ ਹੈ। ਇਹ ਤਸਵੀਰ ਡੇਲੀ ਮੇਲ ਵਿਚ ਸਾਲ 2016 ਵਿਚ ਪ੍ਰਕਾਸ਼ਤ ਹੋਈ ਸੀ ਅਤੇ ਇਹ ਅਫਰੀਕਾ ਦੀ ਹੈ। ਚਾਰ ਸਾਲ ਪਹਿਲਾਂ, ਇੱਕ ਸ਼ੇਰ ਸੜਕ ਤੇ ਆਇਆ, ਇਸ ਲਈ ਅਜਿਹੇ ਜਾਅਲੀ ਸੰਦੇਸ਼ਾਂ ਤੋਂ ਖ਼ਬਰਦਾਰ ਰਹੋ।