
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਟੌਫੀ ਖਾਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚ 2 ਲੜਕੇ ਅਤੇ 2 ਲੜਕੀਆਂ ਹਨ। ਇਸ ਦੇ ਨਾਲ ਹੀ 4 ਬੱਚਿਆਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਬੱਚਿਆਂ ਦੀ ਪਛਾਣ 6 ਸਾਲਾ ਮੰਜਨਾ, 3 ਸਾਲਾ ਸਵੀਟੀ, 2 ਸਾਲਾ ਸਮਰ ਅਤੇ 5 ਸਾਲਾ ਆਯੂਸ਼ ਵਜੋਂ ਹੋਈ ਹੈ।
PHOTO
ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ 6 ਵਜੇ ਬੱਚੇ ਸੌਂ ਕੇ ਉੱਠੇ ਤੇ ਘਰ ਦੇ ਬਾਹਰ ਖੇਡਣ ਲਈ ਚਲੇ। ਬੱਚਿਆਂ ਨੇ ਦਰਵਾਜ਼ੇ 'ਤੇ ਹੀ ਕੁਝ ਸਿੱਕੇ ਅਤੇ ਟੌਫ਼ੀਆਂ ਖਿੱਲਰੀਆਂ ਪਈਆਂ ਵੇਖੀਆਂ।
PHOTO
ਬੱਚਿਆਂ ਨੇ ਟੌਫੀਆਂ ਖੋਲ੍ਹ ਕੇ ਖਾ ਲਈਆਂ। ਕੁਝ ਦੇਰ ਵਿਚ ਹੀ ਉਹ ਬੇਹੋਸ਼ ਹੋ ਗਏ। ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ,ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਤਰ ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਤੁਰੰਤ ਮਦਦ ਅਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ।