ਖੌਫਨਾਕ! ਪੁਲਿਸ ਛਾਪੇਮਾਰੀ ਦੌਰਾਨ 4 ਦਿਨਾਂ ਦੇ ਨਵਜੰਮੇ ਬੱਚੇ ਦੀ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਹੇਠ ਕੁਚਲਣ ਨਾਲ ਮੌਤ 
Published : Mar 23, 2023, 7:49 pm IST
Updated : Mar 23, 2023, 7:49 pm IST
SHARE ARTICLE
File Photo
File Photo

ਗੈਰ ਜ਼ਮਾਨਤੀ ਵਰੰਟ ਦੇ ਕੇਸ ਵਿਚ 2 ਲੋਕਾਂ ਨੂੰ ਗਿਫ਼ਤਾਰ ਕਰਨ ਪਹੁੰਚੀ ਸੀ ਪੁਲਿਸ

ਝਾਰਖੰਡ - ਝਾਰਖੰਡ ਦੇ ਗਿਰੀਡੀਹ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਪੁਲਿਸ ਛਾਪੇਮਾਰੀ ਦੌਰਾਨ 4 ਦਿਨਾਂ ਦੇ ਨਵਜੰਮੇ ਬੱਚੇ ਦੀ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਨਾਲ ਕੁਚਲਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਸੂਬੇ ਦੀ ਹੇਮੰਤ ਸੋਰੇਨ ਸਰਕਾਰ 'ਤੇ ਹਮਲਾ ਬੋਲ ਰਹੀਆਂ ਹਨ। ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰ ਰਹੇ ਹਨ। 

ਇਸ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਖੌਫਨਾਕ ਘਟਨਾ ਗਿਰੀਡੀਹ ਦੇ ਦੇਵਰੀ ਥਾਣਾ ਖੇਤਰ ਦੇ ਕੋਸ਼ੋਡਿੰਗੀ ਪਿੰਡ ਦੀ ਹੈ। ਪੁਲਿਸ ਇੱਕ ਗੈਰ-ਜ਼ਮਾਨਤੀ ਵਾਰੰਟ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਘਰ ਪਹੁੰਚੀ ਸੀ। ਘਟਨਾ ਤੋਂ ਬਾਅਦ ਵਿਰੋਧੀ ਪਾਰਟੀ ਭਾਜਪਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। 

ਗਿਰੀਡੀਹ ਦੇ ਐਸਪੀ ਅਮਿਤ ਰੇਣੂ ਨੇ ਕਿਹਾ ਕਿ ਇਹ ਦੋਸ਼ ਹੈ ਕਿ ਚਾਰ ਦਿਨ ਦੇ ਨਵਜੰਮੇ ਬੱਚੇ ਦੀ ਮੌਤ ਉਦੋਂ ਹੋ ਗਈ ਜਦੋਂ ਪੁਲਿਸ ਕਰਮਚਾਰੀ ਅਦਾਲਤ ਦੁਆਰਾ ਜਾਰੀ ਕੀਤੇ ਗਏ ਦੋ ਗੈਰ-ਜ਼ਮਾਨਤੀ ਵਾਰੰਟਾਂ ਨੂੰ ਲਾਗੂ ਕਰਨ ਲਈ ਪਹੁੰਚੇ। ਸ਼ੁਰੂਆਤੀ ਜਾਂਚ 'ਚ ਨਵਜੰਮੇ ਬੱਚੇ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ ਕਿ ਕੀ ਹੋਇਆ? 

ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰਾਂ ਦੀ ਟੀਮ ਮੈਜਿਸਟਰੇਟ ਦੀ ਨਿਗਰਾਨੀ ਹੇਠ ਲਾਸ਼ ਦਾ ਪੋਸਟਮਾਰਟਮ ਕਰੇਗੀ। ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਫਿਲਹਾਲ ਸਾਡੇ ਕੋਲ ਅਜਿਹੀ ਸੂਚਨਾ ਨਹੀਂ ਹੈ ਕਿ ਪੁਲਿਸ ਨੇ ਨਵਜੰਮੇ ਬੱਚੇ ਨੂੰ ਕੁਚਲਿਆ ਹੋਵੇ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਐਸਪੀ ਅਮਿਤ ਰੇਣੂ ਨੇ ਦੱਸਿਆ ਕਿ ਮ੍ਰਿਤਕ ਨਵਜੰਮੇ ਬੱਚੇ ਦੇ ਦਾਦਾ ਭੂਸ਼ਣ ਪਾਂਡੇ ਅਤੇ ਇੱਕ ਹੋਰ ਮੁਲਜ਼ਮ ਖ਼ਿਲਾਫ਼ 4-5 ਪੁਲੀਸ ਮੁਲਾਜ਼ਮ ਗ਼ੈਰ-ਜ਼ਮਾਨਤੀ ਵਾਰੰਟ ਲੈ ਕੇ ਪੁੱਜੇ ਸਨ।

ਮਹੱਤਵਪੂਰਨ ਗੱਲ ਇਹ ਹੈ ਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸੀਐਮ ਸੋਰੇਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਾਇਰਲ ਵੀਡੀਓ 'ਚ ਭੂਸ਼ਣ ਪਾਂਡੇ 'ਤੇ ਦੋਸ਼ ਲਗਾਉਂਦੇ ਸੁਣਿਆ ਜਾ ਸਕਦਾ ਹੈ ਕਿ ਪੁਲਿਸ ਵਾਲਿਆਂ ਨੇ ਸਵੇਰੇ 3.20 ਵਜੇ ਉਸ ਦੇ ਘਰ ਛਾਪਾ ਮਾਰਿਆ ਅਤੇ ਦਰਵਾਜ਼ਾ ਨਾ ਖੁੱਲ੍ਹਣ 'ਤੇ ਜ਼ਬਰਦਸਤੀ ਖੋਲ੍ਹਿਆ। ਮੈਂ ਅਤੇ ਘਰ ਦੀਆਂ ਔਰਤਾਂ ਉਥੋਂ ਭੱਜ ਗਏ। ਚਾਰ ਦਿਨ ਦਾ ਬੱਚਾ ਘਰ ਵਿੱਚ ਸੁੱਤਾ ਪਿਆ ਸੀ, ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।

SHARE ARTICLE

ਏਜੰਸੀ

Advertisement

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:22 PM

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:20 PM

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM
Advertisement