
ਸਵਾਲ ਪੁੱਛਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਲਾਸ਼ੀ ਜਾਰੀ
Mahua Moitra News: ਸੀਬੀਆਈ ਨੇ ਸ਼ਨਿਚਰਵਾਰ (23 ਮਾਰਚ) ਨੂੰ ਕੋਲਕਾਤਾ ਵਿਚ ਟੀਐਮਸੀ ਆਗੂ ਮਹੂਆ ਮੋਇਤਰਾ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਸਵਾਲ ਪੁੱਛਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਸੀਬੀਆਈ ਦੀ ਟੀਮ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ।
ਇਸ ਮਾਮਲੇ 'ਚ 8 ਦਸੰਬਰ 2023 ਨੂੰ ਮਹੂਆ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਮਹੂਆ 'ਤੇ ਪੈਸੇ ਲੈ ਕੇ ਸੰਸਦ 'ਚ ਸਵਾਲ ਪੁੱਛਣ ਦਾ ਇਲਜ਼ਾਮ ਹੈ। ਇਸ ਮਾਮਲੇ ਵਿਚ ਸੀਬੀਆਈ ਨੇ 21 ਮਾਰਚ ਨੂੰ ਉਨ੍ਹਾਂ ਵਿਰੁਧ ਐਫਆਈਆਰ ਵੀ ਦਰਜ ਕੀਤੀ ਹੈ।
ਮਹੂਆ ਨੇ ਪੱਛਮੀ ਬੰਗਾਲ ਦੇ ਕਰੀਮ ਨਗਰ ਵਿਧਾਨ ਸਭਾ ਤੋਂ 2016 ਵਿਚ ਅਪਣੀ ਪਹਿਲੀ ਚੋਣ ਜਿੱਤੀ ਸੀ। 2019 ਵਿਚ ਉਨ੍ਹਾਂ ਨੇ ਟੀਐਮਸੀ ਦੀ ਟਿਕਟ 'ਤੇ ਕ੍ਰਿਸ਼ਨਾਨਗਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ। ਤ੍ਰਿਣਮੂਲ ਕਾਂਗਰਸ ਨੇ ਮਹੂਆ ਮੋਇਤਰਾ ਨੂੰ ਮੁੜ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ।
(For more Punjabi news apart from CBI conducts raid at Mahua Moitra’s house in Kolkata, stay tuned to Rozana Spokesman)