
ਅਮਿਤ ਸ਼ਾਹ ਦਾ ਰਾਹੁਲ 'ਤੇ ਪਲਟਵਾਰ, ਬੋਲੇ- ਇਹ ਸੰਵਿਧਾਨ ਬਚਾਉ ਹੈ ਜਾਂ ਖ਼ਾਨਦਾਨ ਬਚਾਉ
ਨਵੀਂ ਦਿੱਲੀ : ਕੇਂਦਰ ਸਰਕਾਰ 'ਤੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਭਾਵਨਾ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ ਜੋ ਲੋਕਤੰਤਰ ਦੀ ਬਜਾਏ ਰਾਜਵੰਸ਼ ਦਾ ਸ਼ਾਸਨ ਕਾਇਮ ਰਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਪ੍ਰਧਾਨ ਜਾਅਲੀ ਮੁਹਿੰਮ ਚਲਾ ਰਹੇ ਹਨ। ਭਾਜਪਾ ਪ੍ਰਧਾਨ ਨੇ ਟਵੀਟ ਕੀਤਾ, ‘‘ਸੰਵਿਧਾਨ ਤੋਂ ਨਿਕਲੀਆਂ ਸਾਡੀਆਂ ਸੰਸਥਾਵਾਂ ਨੂੰ ਕਾਂਗਰਸ ਦੇ ਹਮਲਿਆਂ ਤੋਂ ਬਚਾਏ ਜਾਣ ਦੀ ਜ਼ਰੂਰਤ ਹੈ। ਕਾਂਗਰਸ ਪਾਰਟੀ ਨੇ ਕਿਸੇ ਵੀ ਇੰਸਟੀਚਿਊਟ ਨੂੰ ਨਿਸ਼ਾਨਾ ਬਣਾਉਣਾ ਨਹੀਂ ਛਡਿਆ ਅਤੇ ਉਹ ਮਾਮੂਲੀ ਰਾਜਨੀਤਕ ਫ਼ਾਈਦੇ ਲਈ ਚੋਣ ਕਮਿਸ਼ਨ, ਸੁਪਰੀਮ ਕੋਰਟ, ਫ਼ੌਜ ਨੂੰ ਨਿਸ਼ਾਨਾ ਬਣਾ ਰਹੀ ਹੈ।’’
Amit Shahਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਾਰ-ਵਾਰ ਇਹ ਕਹਿ ਕੇ ਡਾ. ਅੰਬੇਦਕਰ ਨੂੰ ਅਪਮਾਨਿਤ ਕਰਨ ਦੀ ਪਰਵਾਰਕ ਪ੍ਰੰਪਰਾ ਨੂੰ ਹੀ ਅੱਗੇ ਵਧਾ ਰਹੇ ਹਨ ਕਿ ਕਾਂਗਰਸ ਨੇ ਸੰਵਿਧਾਨ ਬਣਾਇਆ ਹੈ। ਨਹਿਰੂ-ਗਾਂਧੀ ਪਰਵਾਰ ਨੇ ਉਨ੍ਹਾਂ ਨੂੰ (ਅੰਬੇਦਕਰ ਨੂੰ) ਤਦ ਅਪਮਾਨਿਤ ਕੀਤਾ ਜਦੋਂ ਉਹ ਜਿੰਦਾ ਸਨ ਅਤੇ ਹੁਣ ਵੀ ਪਾਰਟੀ ਉਨ੍ਹਾਂ ਦਾ ਅਪਮਾਨ ਕਰ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਕੋਈ ਇਕ ਪਾਰਟੀ ਹੈ ਜਿਸ ਨੇ ਸੰਵਿਧਾਨ ਦੀ ਭਾਵਨਾ ਨੂੰ ਖ਼ਤਮ ਕੀਤਾ ਹੈ ਤਾਂ ਉਹ ਕਾਂਗਰਸ ਹੈ। ਉਹ ਲੋਕਤੰਤਰ ਦਾ ਸ਼ਾਸਨ ਨਹੀਂ ਚਾਹੁੰਦੀ ਸਗੋਂ ਰਾਜਵੰਸ਼ ਦੇ ਸ਼ਾਸਨ ਨੂੰ ਕਾਇਮ ਰਖਣਾ ਚਾਹੁੰਦੀ ਹੈ ਅਤੇ ਇਸ ਲਈ ਉਸ ਦੇ ਪ੍ਰਧਾਨ ਦਾ ਇਹ ਜਾਅਲੀ ਅੰਦੋਲਨ ਹੈ।
Rahul Gandhiਉਨ੍ਹਾਂ ਕਿਹਾ ਕਿ ਕਾਂਗਰਸ ਦਾ ‘ਸੰਵਿਧਾਨ ਬਚਾਉ’ ਮੁਹਿੰਮ ਲੋਕਤੰਤਰ ਦੇ ਸ਼ਾਸਨ 'ਤੇ ਰਾਜਵੰਸ਼ ਦੇ ਸ਼ਾਸਨ ਨੂੰ ਕਾਇਮ ਰੱਖਣ ਦੀ ਚਾਲ ਹੈ। ਸ਼ਾਹ ਨੇ ਕਿਹਾ ਕਿ ਚੀਫ਼ ਜਸਟਿਸ 'ਤੇ ਮਹਾਦੋਸ਼ ਦਾ ਕਾਂਗਰਸ ਦਾ ਕਦਮ ਹਰ ਉਸ ਇੰਸਟੀਚਿਊਟ ਨੂੰ ਕਮਜ਼ੋਰ ਕਰਨ ਦੀ ਪ੍ਰਵਿਰਤੀ ਦਾ ਹਿੱਸਾ ਹੈ ਜੋ ਅਪਣੀ ਨਿੱਜੀ ਪਛਾਣ ਨੂੰ ਬਰਕਰਾਰ ਬਣਾਏ ਰੱਖਣ ਲਈ ਯਤਨਸ਼ੀਲ ਹੈ। ਸ਼ਾਹ ਨੇ ਰਾਹੁਲ ਦੇ ਭਾਸ਼ਣ 'ਤੇ ਕਿਹਾ ਕਿ ਜਿਨ੍ਹਾਂ ਨੂੰ ਫ਼ੌਜ, ਸੁਪਰੀਮ ਕੋਰਟ, ਚੋਣ ਕਮਿਸ਼ਨ, ਈਵੀਐਮ, ਆਰਬੀਆਈ 'ਤੇ ਵਿਸ਼ਵਾਸ ਨਹੀਂ ਹੈ, ਉਹ ਹੁਣ ਕਹਿ ਰਹੇ ਹਨ ਕਿ ਲੋਕਤੰਤਰ ਖ਼ਤਰੇ ਵਿਚ ਹੈ।
Rahul gandhiਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਸੁਪਰੀਮ ਕੋਰਟ ਨੂੰ ਦਬਾਉਣ ਅਤੇ ਸੰਸਦ ਨੂੰ ਠਪ ਕਰਨ ਦਾ ਇਲਜ਼ਾਮ ਲਗਾਇਆ।ਉਨ੍ਹਾਂ ਕਿਹਾ ਕਿ ਆਰਐਸਐਸ ਹਰ ਲੋਕਤੰਤਰਿਕ ਢਾਂਚੇ ਦੀ ਹੱਤਿਆ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਕਰ ਸੰਸਦ ਵਿਚ 15 ਮਿੰਟ ਤਕ ਬੋਲਣ ਦਿਤਾ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਛੱਡ ਕੇ ਭੱਜ ਜਾਣਗੇ।