
ਵੋਟਾਂ ਦੇ ਇਸ ਪੜਾਅ ਵਿਚ 1640 ਉਮੀਦਵਾਰ ਚੋਣ ਮੈਦਾਨ ਵਿਚ ਹਨ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਵਿਚ 117 ਚੋਣ ਖੇਤਰਾਂ ਵਿਚ ਕੜੀ ਸੁਰੱਖਿਆ ਦੇ ਵਿਚ ਚੋਣਾਂ ਸਵੇਰੇ ਸੱਤ ਵਜੇ ਸ਼ੁਰੂ ਹੋ ਗਈਆਂ ਹਨ। ਪੰਦਰਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਇਹਨਾਂ ਸੀਟਾਂ ਲਈ ਸ਼ਾਮ ਛੇ ਵਜੇ ਤੱਕ ਵੋਟਾਂ ਪੈਣਗੀਆਂ। ਇਸਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੀਆਂ 42 ਸੀਟਾਂ ਲਈ ਵੀ ਵੋਟ ਪਾਏ ਜਾ ਰਹੇ ਹਨ। ਸ਼ਾਂਤੀਪੂਰਨ ਅਤੇ ਨਿਰਪੱਖ ਚੋਣ ਸੁਨਿਸਚਿਤ ਕਰਨ ਲਈ ਸੁਰੱਖਿਆ ਦੇ ਕੜੇ ਇ ਇੰਤਜ਼ਾਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਅਹਿਮਦਾਬਾਦ ਵਿਚ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਇਸਤੇਮਾਲ ਕਰਨਗੇ।
Voted!
— Chowkidar Narendra Modi (@narendramodi) April 23, 2019
It feels great to be taking part in our democratic process. pic.twitter.com/b3g8CT7t7A
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਅੱਜ ਉਹ ਅਹਿਮਦਾਬਾਦ ਵਿਚ ਚੋਂਣ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਰਿਕਾਰਡ ਤੋੜ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਬਾਅਦ ਪਾਐਮ ਮੋਦੀ ਵੋਟਾਂ ਪੈਣ ਤੋਂ ਪਹਿਲਾਂ ਆਪਣੀ ਮਾਂ ਹੀਰਾ ਬੇਨ ਨੂੰ ਮਿਲਣ ਗਏ ਅਤੇ ਉਹਨਾਂ ਦਾ ਅਸ਼ੀਰਵਾਦ ਲਿਆ। ਵੋਟਾਂ ਦੇ ਇਸ ਪੜਾਅ ਵਿਚ 1640 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 18 ਕਰੋੜ 85 ਲੱਖ9 ਹਜ਼ਾਰ 156 ਉਮੀਦਵਾਰ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਇਸਤੇਮਾਲ ਕਰਨਗੇ। ਇਸਦੇ ਲਈ 2 ਲੱਖ 10 ਹਜ਼ਾਰ 770 ਵੋਟ ਕੇਂਦਰ ਬਣਾਏ ਗਏ।
Modi Arrival To Get Blessing From Mother Before Third Phase Voting
ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਸਾਨਾਅਰ ਨੇਤਾ ਮੁਲਾਇਮ ਸਿੰਘ ਯਾਦਵ ਸਮੇਤ ਹੋਰ ਕਈ ਦਿਗੱਜ਼ ਨੇਤਾਵਾਂ ਦੀ ਕਿਸਮਤ ਇਹਨਾਂ ਵੋਟਾਂ ਵਿਚ ਦਾਓ ਦੇ ਲੱਗੀ ਹੈ। ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ, ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਅਤੇ ਯਾਦਵ ਉੱਤਰ ਪ੍ਰਦੇਸ਼ ਦੇ ਮਨੀਪੁਰ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ। ਇਹਨਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜਨ ਖੜਗੇ ਅਤੇ ਸ਼ਸ਼ੀ ਥਰੂਰ, ਭਾਜਪਾ ਦੇ ਵਰੁਣ ਗਾਂਧੀ, ਕੇ.ਜੇ.ਅਲਫੋਂਸ, ਸੰਤੋਸ਼ ਗੰਗਵਾਰ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪਰੀਆ ਸੂਲੇ, ਸਮਾਜਵਾਦੀ ਪਾਰਟੀ ਦੇ ਆਜਮ ਖਾਨ ਆਦਿ ਆਪਣੀ ਕਿਸਮਤ ਨੂੰ ਅਜਮਾ ਰਹੇ ਹਨ।
Narender Modi Tweet
ਰਾਸ਼ਟਰੀ ਜਨਤਾ ਦਲ ਦੀ ਟਿਕਟ ਤੇ ਚੋਣ ਮੈਦਾਨ ਵਿਚ ਉੱਤਰੇ ਲੋਕਤੰਤਰ ਜਨਤਾ ਦਲ ਦੇ ਨੇਤਾ ਸ਼ਰਦ ਯਾਦਵ ਦੀ ਚੋਣਾਵੀ ਕਿਸਮਤ ਦਾ ਫੈਸਲਾ ਵੀ ਇਹਨਾਂ ਵੋਟਾਂ ਵਿਚ ਹੋਵੇਗਾ। ਲੋਕ ਸਭਾ ਚੋਣ ਦੇ ਇਸ ਪੜਾਅ ਵਿਚ ਜਿਨ੍ਹਾਂ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਉਨ੍ਹਾਂ ਵਿਚ ਗੁਜਰਾਤ ਦੀਆਂ 26, ਕੇਰਲ ਤੋਂ 20, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ 14-14 , ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ ਸੱਤ, ਓਡੀਸ਼ਾ ਦੀਆਂ ਛੇ, ਪੱਛਮ ਬੰਗਾਲ ਅਤੇ ਬਿਹਾਰ ਦੀਆਂ ਪੰਜ-ਪੰਜ, ਅਸਾਮ ਤੋਂ ਚਾਰ, ਗੋਆ ਦੀ ਦੋ, ਤ੍ਰਿਪੁਰਾ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀ ਇੱਕ-ਇੱਕ ਸੀਟ ਸ਼ਾਮਿਲ ਹਨ।
Lok Sbha Elections
ਤ੍ਰਿਪੁਰਾ ਪੂਰਵ ਲੋਕ ਸਭਾ ਸੀਟ ਲਈ ਵੋਟਾਂ ਦੂਜੇ ਪੜਾਅ ਵਿਚ ਹੋਣੀਆਂ ਸਨ ਪਰ ਸੁਰੱਖਿਆ ਕਾਰਨਾਂ ਵਲੋਂ ਉਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਚੋਣ ਖੇਤਰ ਦੇ ਇੱਕ ਹਿੱਸੇ ਵਿਚ ਵੀ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਸੀਟ ਦੀਆਂ ਚੋਣਾਂ ਤਿੰਨ ਚਰਣਾਂ- ਤੀਸਰੇ, ਚੌਥੇ ਅਤੇ ਪੰਜਵੇਂ ਪੜਾਅ ਵਿਚ ਹੋਣਗੀਆਂ।