
ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲਾਗੂ ਕੀਤੇ ਗਏ ਲੌਕਡਾਊਨ ਨਾਲ ਚਾਹੇ ਦੇਸ਼ ਦੀ ਅਰਥਵਿਵਸਥਾ ‘ਤੇ ਅਸਰ ਪੈ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲਾਗੂ ਕੀਤੇ ਗਏ ਲੌਕਡਾਊਨ ਨਾਲ ਚਾਹੇ ਦੇਸ਼ ਦੀ ਅਰਥਵਿਵਸਥਾ ‘ਤੇ ਅਸਰ ਪੈ ਰਿਹਾ ਹੈ। ਪਰ ਲੌਕਡਾਊਨ ਦਾ ਫਾਇਦਾ ਇਹ ਹੋਇਆ ਕਿ ਇਸ ਨਾਲ ਪੂਰਾ ਦੇਸ਼ ਪ੍ਰਦੂਸ਼ਣ ਮੁਕਤ ਹੋ ਰਿਹਾ ਹੈ। ਨਦੀਆਂ ਸਾਫ ਹੋ ਰਹੀਆਂ ਹਨ।
File Photo
ਜਲੰਧਰ ਤੋਂ ਹਿਮਾਲਿਆ ਦਾ ਨਜ਼ਾਰਾ ਦਿਖ ਰਿਹਾ ਹੈ। ਹਰਿਦੁਆਰ ਵਿਚ ਗੰਗਾ ਦਾ ਪਾਣੀ ਬਿਲਕੁਲ ਸਾਫ ਹੋ ਗਿਆ ਹੈ। ਹੁਣ ਪੂਰਾ ਦੇਸ਼ ਸਾਫ ਹਵਾ ਵਿਚ ਸਾਹ ਲੈ ਰਿਹਾ ਹੈ। ਇਸ ਦੀ ਪੁਸ਼ਟੀ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਕੀਤੀ ਹੈ।
File Photo
ਨਾਸਾ ਦੀ ਅਰਥ ਆਬਜ਼ਰਵੇਟਰੀ ਨੇ ਪਿਛਲੇ ਚਾਰ ਸਾਲਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਪੂਰੇ ਦੇਸ਼ ਵਿਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਆਇਆ ਹੈ। ਇਸ ਲੌਕਡਾਊਨ ਦੇ ਚਲਦੇ ਜਿਥੇ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਵਿਚ ਮਦਦ ਮਿਲ ਰਹੀ ਹੈ। ਇਸ ਦੇ ਨਾਲ ਹੀ ਵਾਤਾਵਰਣ 'ਤੇ ਵੀ ਇਸ ਦਾ ਹੈਰਾਨੀਜਨਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
File Photo
ਦੇਸ਼ ਵਿਚ ਐਰੋਸੋਲ ਦੀ ਮਾਤਰਾ ਬਹੁਤ ਘੱਟ ਗਈ ਹੈ। ਨਾਸਾ ਦੀ ਅਰਥ ਆਬਜ਼ਰਵੇਟਰੀ ਟੀਮ ਨੇ ਇਸ ‘ਤੇ ਅਧਿਐਨ ਕੀਤਾ ਹੈ। ਪੁਲਾੜ ਏਜੰਸੀ ਨਾਸਾ ਨੇ ਇਹ ਤਸਵੀਰਾਂ ਮਾਡਰੇਟ ਰੈਜ਼ੋਲਿਊਸ਼ਨ ਇਮੇਜਿੰਗ ਸਪੈਕਟਰੋ ਰੇਡੀਓਮੀਟਰ (MODIS) ਟੈਰਾ ਸੈਟੇਲਾਈਟ ਤੋਂ ਲਈਆਂ ਹਨ। ਲੌਕਡਾਊਨ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਹੇਠਾਂ ਆ ਗਿਆ ਹੈ।
File Photo
ਇੰਝ ਲੱਗ ਰਿਹਾ ਹੈ ਕਿ ਭਾਰਤ ਵਿਚ ਪ੍ਰਦੂਸ਼ਣ ਦੀ ਸਮੱਸਿਆ ਖ਼ਤਮ ਹੋ ਗਈ ਹੈ। ਨਾਸਾ ਨੇ ਵੀ ਸੈਟੇਲਾਈਟ ਇਮੇਜ ਜਾਰੀ ਕਰਕੇ ਇਸ 'ਤੇ ਮੋਹਰ ਲਗਾਈ ਹੈ। ਨਾਸਾ ਨੇ ਕਿਹਾ ਹੈ ਕਿ ਭਾਰਤ ਵਿਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਇਆ ਹੈ। ਭਾਰਤ ਵਿਚ 25 ਮਾਰਚ ਤੋਂ ਲੌਕਡਾਊਨ ਜਾਰੀ ਹੈ।
File Photo
ਇੱਥੇ ਰਹਿਣ ਵਾਲੇ ਲਗਭਗ 130 ਕਰੋੜ ਲੋਕ ਅਪਣੇ ਘਰਾਂ ਵਿਚ ਹਨ।ਜੇਕਰ ਇਹਨਾਂ ਤਸਵੀਰਾਂ ਨੂੰ 2016 ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਨਾਲ ਤੁਲਨਾ ਕਰੋਗੇ ਤਾਂ ਅੰਤਰ ਸਾਫ ਦਿਖਾਈ ਦੇਵੇਗਾ। ਨਾਸਾ ਮੁਤਾਬਕ ਉੱਤਰ ਭਾਰਤ ਵਿਚ ਹਵਾ ਦਾ ਪ੍ਰਦੂਸ਼ਣ ਸਭ ਤੋਂ ਹੇਠਲੇ ਪੱਧਰ ‘ਤੇ ਹੈ।