
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਪ੍ਰੈਲ ਨੂੰ ਸਵੇਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਨਗੇ। ਸਮਝਿਆ ਜਾਂਦਾ ਹੈ ਕਿ ਕੋਰੋਨਾ
ਨਵੀਂ ਦਿੱਲੀ, 22 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਪ੍ਰੈਲ ਨੂੰ ਸਵੇਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਨਗੇ। ਸਮਝਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਵਿਰੁਧ ਅਗਲੀ ਲੜਾਈ ਬਾਰੇ ਚਰਚਾ ਹੋ ਸਕਦੀ ਹੈ।
File photo
ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਮੋਦੀ ਦੀ ਇਹ ਤੀਜੀ ਬੈਠਕ ਹੋਵੇਗੀ। ਪਿਛਲੀ ਵਾਰ 11 ਅਪ੍ਰੈਲ ਨੂੰ ਗੱਲਬਾਤ ਹੋਈ ਸੀ ਜਦ ਬਹੁਤੇ ਮੁੱਖ ਮੰਤਰੀਆਂ ਨੇ 21 ਦਿਨਾ ਤਾਲਾਬੰਦੀ ਨੂੰ ਹੋਰ ਵਧਾਉਣ ਲਈ ਆਖਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ 20 ਮਾਰਚ ਨੂੰ ਵੀ ਚਰਚਾ ਕੀਤੀ ਸੀ।(ਏਜੰਸੀ)