
ਬੰਗਾਲ ਵਿਚ ਨਾਕਾਫ਼ੀ ਤਿਆਰੀਆਂ ਬਾਰੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ
ਕੋਲਕਾਤਾ, 22 ਅਪ੍ਰੈਲ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਵਿਡ-19 ਨਾਲ ਨਜਿੱਠਣ ਲਈ ਰਾਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਟੀਮਾਂ ਭੇਜਣ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਰਾਜ ਨੂੰ ਖ਼ਰਾਬ ਜਾਂਚ ਕਿੱਟਾਂ ਭੇਜੀਆਂ ਗਈਆਂ। ਇਕ ਦਿਨ ਪਹਿਲਾਂ ਹੀ ਪਛਮੀ ਬੰਗਾਲ ਅਤੇ ਕੇਂਦਰ ਵਿਚਾਲੇ ਰਾਜ ਵਿਚ ਦੋ ਕੇਂਦਰੀ ਟੀਮਾਂ ਦੇ ਪਹੁੰਚਣ ਦੇ ਵਿਸ਼ੇ 'ਤੇ ਅੜਿੱਕੇ ਸਾਹਮਣੇ ਆਏ ਸਨ।
File photo
ਬੈਨਰਜੀ ਨੇ ਕਿਹਾ, 'ਰੋਜ਼ਾਨਾ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਬੰਗਾਲ ਵਿਚ ਕੋਵਿਡ-19 ਲਈ ਸਿਰਫ਼ ਕੁੱਝ ਨਮੂਨੇ ਹੀ ਜਾਂਚੇ ਜਾ ਰਹੇ ਹਨ। ਇਹ ਪੂਰੀ ਤਰ੍ਹਾਂ ਝੂਠ ਹੈ। ਬੰਗਾਲ ਨੂੰ ਖ਼ਰਾਬ ਕਿੱਟਾਂ ਭੇਜੀਆਂ ਗਈਆਂ ਜਿਨ੍ਹਾਂ ਨੂੰ ਹੁਣ ਵਾਪਸ ਲੈ ਲਿਆ ਗਿਆ। ਸਾਨੂੰ ਲੋੜੀਂਦੀਆਂ ਜਾਂਚ ਕਿੱਟਾਂ ਵੀ ਨਹੀਂ ਮਿਲੀਆਂ।' ਉਨ੍ਹਾਂ ਕਿਹਾ, 'ਕੇਂਦਰ ਸਾਨੂੰ ਰੋਜ਼ਾਨਾ ਕਹਿ ਰਿਹਾ ਹੈ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ।
ਕਾਨੂੰਨ ਵਿਵਸਥਾ ਦੀ ਹਾਲਤ ਵੇਖਣ ਲਈ ਅਤੇ ਕੋਰੋਨਾ ਵਾਇਰਸ ਵਿਰੁਧ ਸਾਡੀ ਤਿਆਰੀ ਦਾ ਜਾਇਜ਼ਾ ਲੈਣ ਲਈ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਉਹ ਸਖ਼ਤ ਸ਼ਬਦਾਂ ਵਿਚ ਪੱਤਰ ਲਿਖ ਕੇ ਸਾਨੂੰ ਭੇਜ ਰਹੇ ਹਨ। ਅਸੀਂ ਵੀ ਉਨ੍ਹਾਂ ਨੂੰ ਪੱਤਰ ਭੇਜ ਸਕਦੇ ਹਾਂ ਪਰ ਇਹ ਕੋਈ ਮੁੱਦਾ ਨਹੀਂ।' ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਹ ਸੱਭ ਕਰ ਰਹੀ ਹੈ ਜੋ ਉਹ ਕਰ ਸਕਦੀ ਹੈ। (ਏਜੰਸੀ