
ਜ਼ਰੂਰਤਮੰਦਾਂ ਨੂੰ ਰਾਸ਼ਨ, ਆਕਸੀਜਨ ਸਮੇਤ ਹੋਰ ਸੁਵਿਧਾਵਾਂ ਕਰਾ ਰਹੇ ਉਪਲੱਬਧ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਮਹਾਂਮਾਰੀ ਨਾਲ ਹਾਲਾਤ ਬੇਹੱਦ ਖਰਾਬ ਹਨ। ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਅਤੇ ਪਹਿਲੇ ਦੇ ਮੁਕਾਬਲੇ ਹੁਣ ਹੋਰ ਤੇਜ਼ੀ ਨਾਲ ਕੰਮ ਧੰਦੇ ਤਬਾਹ ਹੋ ਰਹੇ ਹਨ। ਇਸ ਮੁਸ਼ਕਿਲ ਦੌਰ ਵਿੱਚ ਦਿੱਲੀ ਦੀ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸ਼ਿਅਦਦ), ਸਰਨਾ ਨੇ ਸਿੱਖ ਗੁਰੂਆਂ ਦੁਆਰਾ ਦੱਸੇ ਮਾਨਵਤਾ ਦੀ ਸੇਵਾ ਸਬੰਧੀ ਮਾਰਗਾਂ ਅਤੇ ਉਪਦੇਸ਼ਾਂ ਉੱਤੇ ਚੱਲਦੇ ਹੋਏ ਕੋਰੋਨਾ ਮਰੀਜ਼ਾਂ ਦੀ ਜਾਨਾਂ ਬਚਾਉਣ ਦਾ ਸੰਕਲਪ ਕੀਤਾ ਹੈ।
Paramjit Singh Sarna
ਪਾਰਟੀ ਦੀ ਤਰਫੋਂ ਆਪਣੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਪੂਰੀ ਦਿੱਲੀ ਦੇ ਕੋਰੋਨਾ ਪੀੜਤਾਂ ਖਾਸ ਤੌਰ ਤੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਲਈ ਆਕਸੀਜਨ ਦੇ ਸਿਲੰਡਰ, ਦਵਾਈਆਂ, ਅਤੇ ਹਰ ਜ਼ਰੂਰੀ ਸਮੱਗਰੀ ਉਪਲੱਬਧ ਕਰਵਾਈ ਜਾ ਰਹੀ ਹੈ।
Paramjit Singh Sarna
ਉਥੇ ਹੀ ਹਸਪਤਾਲਾਂ ਅਤੇ ਲਾਕਡਾਊਨ ਕਰਕੇ ਪ੍ਰਭਾਵਤ ਅਤੇ ਜ਼ਰੂਰਤਮੰਦ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਭੋਜਨ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿਚ ਕੋਰੋਨਾ ਮਰੀਜ਼ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਹੈਲਥ ਵਰਕਰ ਵੀ ਸ਼ਾਮਲ ਹਨ। ਸ਼ਿਅਦਦ ਨੇ ਪਿਛਲੇ ਸਾਲ ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਵਿਚ ਵੀ ਵਧ ਚੜ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ।
Shiromani Akali Dal Delhi became the shield of life in the Corona period
ਪਰਮਜੀਤ ਸਿੰਘ ਸਰਨਾ ਨੇ ਇਕ ਬਿਆਨ ਵਿੱਚ ਕਿਹਾ "ਦਿੱਲੀ ਵਿਚ ਕੋਰੋਨਾ ਨੇ ਖ਼ਤਰਨਾਕ ਰੂਪ ਲੈ ਲਿਆ ਹੈ। ਇਸੇ ਸਮੇਂ ਵਿੱਚ ਸਾਰਿਆਂ ਨੂੰ ਰਾਜਨੀਤੀ ਤੋਂ ਉੱਤੇ ਉੱਠ ਕੇ ਮਾਨਵਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ, ਅਤੇ ਅਸੀਂ ਇਸੇ ਦਿਸ਼ਾ ਵਿਚ ਕਦਮ ਚੁੱਕੇ ਹਨ। ਦੇਖਣ ਵਿੱਚ ਆ ਰਿਹਾ ਹੈ ਕਿ ਦਿੱਲੀ ਦੀ ਜ਼ਰੂਰਤਮੰਦ ਸੰਗਤ ਨੂੰ ਖਾਣ ਅਤੇ ਦੂਜੀ ਜ਼ਰੂਰੀ ਸਮੱਗਰੀ ਉਪਲੱਬਧ ਕਰਾਈ ਜਾ ਰਹੀ ਹੈ।
Shiromani Akali Dal Delhi became the shield of life in the Corona period
ਸ਼ਿਅਦਦ ਨੇ ਇਸ ਕੋਰੋਨਾ ਮਾਹਾਮਾਰੀ ਦੇ ਦੌਰਾਨ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਫੋਨ ਨੰਬਰ ਦੇ ਜ਼ਰੀਏ ਮਦਦ ਮੰਗਣ ਵਾਲੇ ਦੇ ਘਰ ਤਕ ਸਾਡੇ ਵਲੰਟੀਅਰ ਦੀ ਤਰਫੋਂ ਸੇਵਾ ਪੁਜਾਈ ਜਾਵੇਗੀ। ਜੋ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹੇਗਾ। ਮੈਂ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖ਼ਸ਼ੀ ਹੈ।"