
ਪੂਰਬੀ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਹੈ ਕਿਉਂਕਿ ਬੰਗਲਾਦੇਸ਼ ਇੱਕ ਦੋਸਤਾਨਾ ਦੇਸ਼ ਹੈ।
ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਖਿਲਾਫ਼ ਕਾਰਵਾਈ ਕਰਨ ਵਿਚ ਕੋਈ ਝਿਜਕ ਨਹੀਂ ਹੋਵੇਗੀ। ਭਾਰਤ ਪਹਿਲਾਂ ਹੀ ਇਹ ਸੰਦੇਸ਼ ਦੇ ਚੁੱਕਾ ਹੈ ਕਿ ਅਤਿਵਾਦ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਫਿਲਹਾਲ ਬੰਗਲਾਦੇਸ਼ ਤੋਂ ਘੁਸਪੈਠ ਰੁਕ ਗਈ ਹੈ। ਪੂਰਬੀ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਹੈ ਕਿਉਂਕਿ ਬੰਗਲਾਦੇਸ਼ ਇੱਕ ਦੋਸਤਾਨਾ ਦੇਸ਼ ਹੈ।
Rajnath Singh
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1971 ਦੀ ਜੰਗ ਦੇ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਰੋਹ 'ਚ ਕਿਹਾ ਕਿ ਭਾਰਤ ਸਰਹੱਦ ਪਾਰ ਤੋਂ ਦੇਸ਼ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ। ਇਸ ਵਾਰ ਭਾਰਤ-ਚੀਨ ਸੰਘਰਸ਼ ਦੌਰਾਨ ਮੈਂ ਆਪਣੀ ਫੌਜ ਦੀ ਬਹਾਦਰੀ ਅਤੇ ਤਾਕਤ ਦੇਖੀ। ਮੇਰਾ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਦੁਨੀਆਂ ਦੀ ਤਾਕਤ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਭਾਰਤ ਮਾਤਾ ਦਾ ਸਿਰ ਝੁਕਾ ਨਹੀਂ ਸਕਦਾ।
ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਦੇਸ਼ 'ਚੋਂ ਅਤਿਵਾਦ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ।
ਭਾਰਤ ਪਹਿਲਾਂ ਹੀ ਇਹ ਸੰਦੇਸ਼ ਦੇਣ ਵਿਚ ਸਫ਼ਲ ਰਿਹਾ ਹੈ ਕਿ ਅਤਿਵਾਦ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜੇਕਰ ਦੇਸ਼ ਨੂੰ ਬਾਹਰੋਂ ਨਿਸ਼ਾਨਾ ਬਣਾਇਆ ਗਿਆ ਤਾਂ ਅਸੀਂ ਸਰਹੱਦ ਪਾਰ ਕਰਨ ਤੋਂ ਨਹੀਂ ਝਿਜਕਾਗੇ। ਭਾਰਤ ਪੱਛਮੀ ਸਰਹੱਦ 'ਤੇ ਜੋ ਤਣਾਅ ਮਹਿਸੂਸ ਕਰ ਰਿਹਾ ਹੈ, ਉਹ ਪੂਰਬੀ ਸਰਹੱਦ 'ਤੇ ਮੌਜੂਦ ਨਹੀਂ ਹੈ। ਪੂਰਬੀ ਸਰਹੱਦ 'ਤੇ ਸ਼ਾਂਤੀ ਬਣੀ ਹੋਈ ਹੈ ਕਿਉਂਕਿ ਬੰਗਲਾਦੇਸ਼ ਦੋਸਤਾਨਾ ਦੇਸ਼ ਹੈ।
Defence Minister Rajnath Singh
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਹਾਲ ਹੀ ਵਿਚ ਆਸਾਮ ਦੇ 23 ਜ਼ਿਲ੍ਹਿਆਂ ਤੋਂ ਅਫਸਪਾ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਮਣੀਪੁਰ ਅਤੇ ਨਾਗਾਲੈਂਡ ਦੇ 15 ਥਾਣਿਆਂ ਤੋਂ ਵੀ ਅਫਸਪਾ ਹਟਾ ਦਿੱਤਾ ਗਿਆ ਹੈ। ਇਹ ਖੇਤਰ ਵਿਚ ਆਈ ਸ਼ਾਂਤੀ ਅਤੇ ਸਥਿਰਤਾ ਕਾਰਨ ਹੀ ਸੰਭਵ ਹੋਇਆ ਹੈ। ਇਸ ਵਿਚ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਪਹਿਲਾਂ ਇਹ ਗਲਤ ਧਾਰਨਾ ਸੀ ਕਿ ਫੌਜ ਹਮੇਸ਼ਾ ਅਫਸਪਾ ਨੂੰ ਲਾਗੂ ਰੱਖਣਾ ਚਾਹੁੰਦੀ ਹੈ।