
ਹਾਦਸੇ ਤੋਂ ਬਾਅਦ ਪਲਟਿਆ ਟਰੱਕ
ਪੁਣੇ: ਮਹਾਰਾਸ਼ਟਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪੁਣੇ ਸ਼ਹਿਰ ਦੇ ਨਰਹੇ ਇਲਾਕੇ ਨੇੜੇ ਅੱਜ ਯਾਨੀ ਐਤਵਾਰ ਤੜਕੇ 3 ਵਜੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਪਲਟ ਗਿਆ ਅਤੇ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ: ਸਵੱਛ ਭਾਰਤ ਮਿਸ਼ਨ: ਸੰਗਰੂਰ ਜ਼ਿਲ੍ਹੇ ਦੇ 108 ਪਿੰਡਾਂ ਨੂੰ ਮਿਲਿਆ ਓਡੀਐਫ ਪਲੱਸ ਦਰਜਾ
ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 22 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਪੁਣੇ-ਬੰਗਲੌਰ ਹਾਈਵੇਅ 'ਤੇ ਵਾਪਰਿਆ। ਜਿੱਥੇ ਇੱਕ ਟਰੱਕ ਅਤੇ ਇੱਕ ਪ੍ਰਾਈਵੇਟ ਬੱਸ ਦੀ ਟੱਕਰ ਹੋ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਮੋਗਾ ਦੇ ਪਿੰਡ ਰੋਡੇ ਨੂੰ ਘੇਰ ਕੇ ਸਵੇਰੇ 6:45 ਵਜੇ ਅੰਮ੍ਰਿਤਪਾਲ ਨੂੰ NSA ਤਹਿਤ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪੁਣੇ-ਬੈਂਗਲੁਰੂ ਹਾਈਵੇਅ 'ਤੇ ਸਵੇਰੇ 3 ਵਜੇ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।