
ਉਜੜਿਆ ਹੱਸਦਾ -ਖੇਡਦਾ ਪਰਿਵਾਰ
Chitrakoot :ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਹੈ। ਇਸ ਘਟਨਾ ਤੋਂ ਪਹਿਲਾਂ ਉਸ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਿਵੇਂ ਹੀ ਉਸ ਨੂੰ ਪਤਨੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਕੁਝ ਘੰਟਿਆਂ ਬਾਅਦ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਪਤੀ-ਪਤਨੀ ਨੇ ਇਹ ਕਦਮ ਚੁੱਕਿਆ। ਇਸ ਘਟਨਾ ਨਾਲ ਪਰਿਵਾਰ ਵਿਚ ਕੋਹਰਾਮ ਮਚ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਜਾਂਚ ਜਾਰੀ ਹੈ। ਪੂਰਾ ਮਾਮਲਾ ਰਾਏਪੁਰਾ ਥਾਣੇ ਦੇ ਪਿੰਡ ਦੇਵਕਾਲੀ ਦਾ ਹੈ।
ਜਾਣਕਾਰੀ ਅਨੁਸਾਰ ਕਾਂਸਟੇਬਲ ਮਯੰਕ ਕੁਮਾਰ ਪਟੇਲ ਜੀਆਰਪੀ (ਝਾਂਸੀ) ਵਿੱਚ ਤਾਇਨਾਤ ਸੀ। ਨਿੱਜੀ ਝਗੜੇ ਕਾਰਨ ਪਤਨੀ ਵੱਲੋਂ ਫਾਹਾ ਲੈਣ ਮਗਰੋਂ ਮਯੰਕ ਨੇ ਆਪਣੀ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਾਂਸਟੇਬਲ ਮਯੰਕ ਬਿਜਨੌਰ ਵਿੱਚ ਚੋਣਾਂ ਦੇ ਪਹਿਲੇ ਪੜਾਅ ਵਿੱਚ ਲੱਗੀ ਡਿਊਟੀ ਤੋਂ ਇੱਕ ਦਿਨ ਪਹਿਲਾਂ ਘਰ ਪਰਤਿਆ ਸੀ। ਘਰ 'ਚ ਝਗੜੇ ਤੋਂ ਬਾਅਦ ਪਤਨੀ ਨੇ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਤੋਂ ਮਯੰਕ ਹੈਰਾਨ ਰਹਿ ਗਿਆ। ਉਹ ਗੁੱਸੇ ਵਿੱਚ ਆ ਗਿਆ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੋਣ ਡਿਊਟੀ ਲਈ ਵਾਪਸ ਜਾਣ ਲਈ ਕਹਿ ਕੇ ਘਰੋਂ ਚਲਾ ਗਿਆ ਪਰ ਉਸ ਨੇ ਘਰ ਤੋਂ ਥੋੜ੍ਹੀ ਦੂਰ ਪਿੰਡ 'ਚ ਆਪਣੀ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਦੌੜ ਕੇ ਆਏ ਤਾਂ ਦੇਖਿਆ ਕਿ ਮਯੰਕ ਮਰਿਆ ਪਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੀ ਮੌਤ ਨੇ ਮਯੰਕ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਉਹ ਇਸ ਗੱਲ ਤੋਂ ਬਹੁਤ ਦੁੱਖੀ ਹੋਇਆ। ਅਜਿਹੇ 'ਚ ਮਯੰਕ ਨੇ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ 'ਤੇ ਪਹੁੰਚੇ ਐਸ.ਪੀ.ਏ.ਕੇ ਸਿੰਘ ਨੇ ਕਿਹਾ ਕਿ ਫੀਲਡ ਯੂਨਿਟ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਦਾ ਪੰਚਨਾਮਾ ਕਰਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।