
ਲੜਕੀ ਨਾਲ ਚਾਰ ਸਾਲ ਤੱਕ ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ
UP Shocker : ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇੱਕ ਲਾੜਾ ਵਿਆਹ ਲਈ ਘੋੜੀ ਚੜਦਾ ,ਇਸ ਤੋਂ ਪਹਿਲਾਂ ਉਹ ਰੇਪ ਦੇ ਆਰੋਪ 'ਚ ਗ੍ਰਿਫਤਾਰ ਹੋ ਗਿਆ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ ,ਕਿਉਂਕਿ ਪੁਲਿਸ ਲੋਕਾਂ ਦੇ ਸਾਹਮਣੇ ਹੀ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ।
ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲੇ ਬਰਾਤ ਆਉਣ ਦੀ ਉਡੀਕ ਕਰਦੇ ਰਹੇ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੜਕੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਲੜਕਾ ਵਾਰਾਣਸੀ ਦੇ ਚੌਬੇਪੁਰ ਦੇ ਰੁਸਤਮਪੁਰ ਦਾ ਰਹਿਣ ਵਾਲਾ ਹੈ। ਉਸਦਾ ਨਾਮ ਗੋਵਿੰਦ ਪਟੇਲ ਹੈ। ਉਸ 'ਤੇ ਆਰੋਪ ਹੈ ਕਿ ਉਸਨੇ ਸਾਰਨਾਥ 'ਚ ਰਹਿਣ ਵਾਲੀ ਇਕ ਲੜਕੀ ਨਾਲ ਚਾਰ ਸਾਲ ਤੱਕ ਵਿਆਹ ਦਾ ਝਾਂਸਾ ਦੇ ਕੇ ਰੇਪ ਕੀਤਾ ਹੈ ਪਰ ਉਸ ਨਾਲ ਵਿਆਹ ਨਹੀਂ ਕਰਵਾਇਆ।
ਇਸ ਦੌਰਾਨ ਜਦੋਂ ਲੜਕੀ ਨੂੰ ਗੋਵਿੰਦ ਪਟੇਲ ਬਾਰੇ ਪਤਾ ਲੱਗਾ ਤਾਂ ਉਹ ਸਿੱਧੇ ਥਾਣੇ ਗਈ ਅਤੇ ਰੇਪ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਿਸ ਗੋਵਿੰਦ ਪਟੇਲ ਦੇ ਘਰ ਪਹੁੰਚੀ। ਉਹ ਸਿਰ 'ਤੇ ਸੇਹਰਾ ਬੰਨ ਕੇ ਘੋੜੀ ਚੜ੍ਹਨ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਹੀ ਪੁਲਿਸ ਗੋਵਿੰਦ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ।
ਬਾਰਾਤ ਲੇਟ ਹੋਣ 'ਤੇ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਲੜਕੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਹ ਲਾੜੇ ਬਾਰੇ ਖਬਰ ਸੁਣ ਕੇ ਹੈਰਾਨ ਰਹਿ ਗਏ ਅਤੇ ਉਹ ਵੀ ਥਾਣੇ ਵੱਲ ਭੱਜੇ। ਜਿੱਥੇ ਲੜਕੇ ਬਾਰੇ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ।
ਜਦੋਂ ਉਨ੍ਹਾਂ ਨੂੰ ਥਾਣੇ 'ਚੋਂ ਪਤਾ ਲੱਗਾ ਕਿ ਲੜਕੇ ਨੂੰ ਰੇਪ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਗੋਵਿੰਦ ਵਾਰਾਣਸੀ ਦੇ ਕਾਜ਼ੀ ਸਰਾਏ 'ਚ ਰਹਿਣ ਵਾਲੀ ਲੜਕੀ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ।