
ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਇਹਨਾਂ ਦੀ ਗੁਣਵੱਤਾ ਮਾਮਲੇ ਵਿਚ ਭਾਰਤ 145 ਵੇਂ ਸਥਾਨ ਉੱਤੇ .............
ਨਵੀਂ ਦਿੱਲੀ, 23 ਮਈ (ਏਜੰਸੀ) ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਇਹਨਾਂ ਦੀ ਗੁਣਵੱਤਾ ਮਾਮਲੇ ਵਿਚ ਭਾਰਤ 145 ਵੇਂ ਸਥਾਨ ਉੱਤੇ ਹੈ| ਲਾਂਸੇਟ ਅਧਿਐਨ ਦੇ ਅਨੁਸਾਰ ਭਾਰਤ 195 ਦੇਸ਼ਾਂ ਦੀ ਸੂਚੀ ਵਿਚ ਆਪਣੇ ਗੁਆਂਢੀ ਦੇਸ਼ ਚੀਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਭੁਟਾਨ ਤੋਂ ਵੀ ਪਿੱਛੇ ਹੈ| 'ਗਲੋਬਲ ਬਰਡੇਨ ਆਫ ਡਿਜੀਜ’ ਅਧਿਐਨ ਵਿਚ ਹਾਲਾਂਕਿ ਕਿਹਾ ਗਿਆ ਹੈ ਕਿ ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਗੁਣਵੱਤਾ ਮਾਮਲੇ ਵਿਚ ਸਾਲ 1990 ਦੇ ਬਾਅਦ ਤੋਂ ਭਾਰਤ ਦੀ ਹਾਲਤ ਵਿਚ ਸੁਧਾਰ ਦੇਖੇ ਗਏ ਹਨ| ਸਾਲ 2016 ਵਿਚ ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਗੁਣਵੱਤਾ ਦੇ ਮਾਮਲੇ ਵਿਚ ਭਾਰਤ ਨੂੰ 41.2 (ਸਾਲ 1990 ਵਿਚ 24.7) ਮਿਲੇ ਸਨ|
Meical icon setਅਧਿਐਨ ਦੇ ਅਨੁਸਾਰ ਸਾਲ 2000 ਤੋਂ 2016 ਦੇ ਵਿਚ ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਗੁਣਵੱਤਾ ਮਾਮਲੇ ਵਿਚ ਐਚਕਿਊ ਸੂਚੀ ਵਿਚ ਭਾਰਤ ਦੀ ਹਾਲਤ ਵਿਚ ਜਬਰਦਸਤ ਸੁਧਾਰ ਵੇਖਿਆ ਗਿਆ ਪਰ ਸਰਵਉੱਚ ਅਤੇ ਸਭ ਤੋਂ ਘੱਟ ਅੰਕ (ਸਾਲ 1990 ਵਿਚ 23.4 ਪੁਆਇੰਟ ਅਤੇ ਸਾਲ 2016 ਵਿਚ 30.8 ਪੁਆਇੰਟ ਦਾ ਅੰਤਰ) ਦੇ ਵਿਚ ਦਾ ਅੰਤਰ ਕਾਫ਼ੀ ਵਧ ਗਿਆ ਹੈ| ਇਸਦੇ ਅਨੁਸਾਰ ਸਾਲ 2016 ਵਿਚ ਗੋਆ ਅਤੇ ਕੇਰਲ ਦੇ ਸਭ ਤੋਂ ਜਿਆਦਾ ਅੰਕ ਰਹੇ| ਹਰ ਇਕ ਦੇ ਅੰਕ ਵਿਚ 60 ਪੁਆਇੰਟ ਦੀ ਬੜੋਤਰੀ ਵੇਖੀ ਗਈ ਜਦੋਂ ਕਿ ਅਸਮ ਅਤੇ ਉੱਤਰ ਪ੍ਰਦੇਸ਼ ਵਿਚ ਇਹ ਸਭ ਤੋਂ ਘੱਟ 40 ਤੋਂ ਹੇਠਾ ਰਿਹਾ|
Medical Facilitiesਭਾਰਤ ਦਾ ਸਥਾਨ ਚੀਨ (48), ਸ਼੍ਰੀਲੰਕਾ (71), ਬੰਗਲਾਦੇਸ਼ (133) ਅਤੇ ਭੂਟਾਨ (134) ਤੋਂ ਪਿੱਛੇ ਹੈ ਜਦੋਂ ਕਿ ਸਿਹਤ ਸੂਚੀ ਵਿਚ ਇਸਦਾ ਸਥਾਨ ਨੇਪਾਲ (149), ਪਾਕਿਸਤਾਨ (154) ਅਤੇ ਅਫ਼ਗਾਨਿਸਤਾਨ (191) ਤੋਂ ਬਿਹਤਰ ਹੈ| ਅਧਿਐਨ ਦੇ ਅਨੁਸਾਰ ਤਪਦਿਕ (ਟੀਬੀ), ਦਿਲ ਦੇ ਰੋਗ, ਅਧਰੰਗ, ਟੈਸਟੀਕੁਲਰ ਕੈਂਸਰ, ਕੋਲੋਨ ਕੈਂਸਰ ਅਤੇ ਕਿਡਨੀ ਦੀ ਬਿਮਾਰੀ ਤੇ ਕਾਬੂ ਪਾਉਣ ਲਈ ਭਾਰਤ ਦਾ ਬੇਹੱਦ ਖ਼ਰਾਬ ਪ੍ਰਦਰਸ਼ਨ ਹੈ|