ਕੌਮੀ ਸੁਰੱਖਿਆ, ਰਾਸ਼ਟਰਵਾਦ, ਹਿੰਦੂਤਵ ਨੇ ਵਿਖਾਇਆ ਰੰਗ
Published : May 23, 2019, 7:48 pm IST
Updated : May 23, 2019, 7:48 pm IST
SHARE ARTICLE
Modi's nationalists secure historic election victory
Modi's nationalists secure historic election victory

ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ 'ਪ੍ਰਚੰਡ ਮੋਦੀ ਲਹਿਰ' 'ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਇਕ ਵਾਰ ਫਿਰ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋ ਗਈ। ਇਨ੍ਹਾਂ ਚੋਣਾਂ ਨੇ 68 ਸਾਲਾ ਨਰਿੰਦਰ ਮੋਦੀ ਨੂੰ ਦਹਾਕਿਆਂ ਦੇ ਸੱਭ ਤੋਂ ਮਕਬੂਲ ਆਗੂ ਵਜੋਂ ਸਥਾਪਤ ਕਰ ਦਿਤਾ। ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਜਿੱਤੀਆਂ ਸਨ ਜਦਕਿ ਇਸ ਵਾਰ ਉਹ ਅਪਣੇ ਦਮ 'ਤੇ 300 ਦਾ ਅੰਕੜਾ ਪਾਰ ਕਰ ਗਈ।

Pic-1Pic-1

ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ 2014 ਦੀਆਂ 336 ਸੀਟਾਂ ਦੇ ਮੁਕਾਬਲੇ 344 ਸੀਟਾਂ 'ਤੇ ਕਾਬਜ਼ ਹੁੰਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਨੇ ਭਾਜਪਾ ਵਿਰੁਧ ਧਰੁਵੀਕਰਨ ਅਤੇ ਫੁੱਟ-ਪਾਊ ਰਾਜਨੀਤੀ ਦੇ ਦੋਸ਼ ਲਾਉਂਦਿਆਂ ਹਮਲੇ ਕੀਤੇ। ਮਾਹਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਹਰਾ 'ਚੌਕੀਦਾਰ ਚੋਰ ਹੈ' ਕਾਂਗਰਸ ਲਈ ਹੀ ਪੁੱਠਾ ਪੈ ਗਿਆ ਅਤੇ ਭਾਜਪਾ ਨੂੰ ਫ਼ਾਇਦਾ ਦੇ ਗਿਆ। ਮੋਦੀ ਲਹਿਰ ਦੇ ਨਾਲ-ਨਾਲ ਅਮਿਤ ਸ਼ਾਹ ਦੀ ਚੋਣ ਰਣਨੀਤੀ ਨੇ ਭੂਗੋਲਿਕ ਅਤੇ ਜਾਤੀਗਤ ਉਮਰ ਲਿੰਗ ਜਿਹੇ ਸਮੀਕਰਨਾਂ ਨੂੰ ਮਾਤ ਦਿੰਦਿਆਂ ਵਿਰੋਧੀ ਧਿਰ ਦਾ ਸਫ਼ਾਇਆ ਕੀਤਾ ਹੈ।

Pic-2Pic-2

ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਿਰਫ਼ ਪੰਜਾਬ ਅਤੇ ਕੇਰਲਾ ਹੀ ਅਛੂਤੇ ਰਹੇ ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।

BJPBJP

2014 ਵਿਚ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਸਿਰਫ਼ 44 ਸੀਟਾਂ ਜਿੱਤ ਸਕੀ ਸੀ। ਕਾਂਗਰਸ ਨੇ 2009 ਵਿਚ 206 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਲਗਭਗ 67.11 ਫ਼ੀ ਸਦੀ ਲੋਕਾਂ ਨੇ ਵੋਟ ਪਾਈ। ਭਾਰਤੀ ਸੰਸਦੀ ਚੋਣਾਂ ਵਿਚ ਇਹ ਹੁਣ ਤਕ ਦਾ ਸੱਭ ਤੋਂ ਜ਼ਿਆਦਾ ਮਤਦਾਨ ਫ਼ੀ ਸਦੀ ਹੈ। 

Narendra ModiNarendra Modi

ਮੋਦੀ ਦੀ ਮਕਬੂਲੀਅਤ, ਕੰਮ ਅਤੇ ਚੋਣ ਪ੍ਰਚਾਰ ਦਾ ਨਤੀਜਾ :
ਤਾਜ਼ਾ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ, ਉਨ੍ਹਾਂ ਦੀ ਸਰਕਾਰ ਦੇ ਪਿਛਲੇ ਪੰਜ ਸਾਲ ਦੇ ਕੰਮਾਂ ਅਤੇ ਚੋਣ ਪ੍ਰਚਾਰ ਮੁਹਿੰਮ ਦਾ ਨਤੀਜਾ ਮੰਨਿਆ ਜਾ ਰਿਹਾ ਹੈ।  ਚੋਣ ਪ੍ਰਚਾਰ ਦੌਰਾਨ ਕੌਮੀ ਸੁਰੱਖਿਆ, ਰਾਸ਼ਟਰਵਾਦ ਅਤੇ ਹਿੰਦੂਤਵ ਦੁਆਲੇ ਰਿਹਾ। ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਪਰਵਾਰਵਾਦੀ ਰਾਜਨੀਤੀ 'ਤੇ ਲਗਾਤਾਰ ਵਾਰ ਕੀਤਾ।

Narender ModiNarender Modi

ਭਾਰਤ ਇਕ ਵਾਰ ਫਿਰ ਜਿੱਤਿਆ : ਮੋਦੀ
ਨਵੀਂ ਦਿੱਲੀ, 23 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਪ੍ਰਚੰਡ ਜਿੱਤ ਨੂੰ ਭਾਰਤ ਦੀ ਜਿੱਤ ਦਸਿਆ ਅਤੇ ਕਿਹਾ ਕਿ ਸਾਰੇ ਮਿਲ ਕੇ ਮਜ਼ਬੂਤ ਅਤੇ ਸੰਮਲਿਤ ਭਾਰਤ ਦਾ ਨਿਰਮਾਣ ਕਰਨਗੇ। ਮੋਦੀ ਨੇ ਟਵਿਟਰ 'ਤੇ ਕਿਹਾ, 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆਂ ਦਾ ਵਿਸ਼ਵਾਸ, ਜੇਤੂ ਭਾਰਤ।' ਉਨ੍ਹਾਂ ਕਿਹਾ, 'ਅਸੀਂ ਸਾਰੇ ਮਿਲ ਕੇ ਅੱਗੇ ਵਧਾਂਗੇ।'  ਉਨ੍ਹਾਂ ਕਿਹਾ, 'ਭਾਰਤ ਇਕ ਵਾਰ ਫਿਰ ਜਿੱਤ ਲਿਆ।' ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, 'ਇਹ ਜਿੱਤ ਪੂਰੇ ਭਾਰਤ ਦੀ ਜਿੱਤ ਹੈ। ਦੇਸ਼ ਦੇ ਨੌਜਵਾਨਾਂ, ਗ਼ਰੀਬਾਂ ਅਤੇ ਕਿਸਾਨਾਂ ਦੀਆਂ ਖ਼ਾਹਿਸ਼ਾਂ ਦੀ ਜਿੱਤ ਹੈ।'

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement