Lockdown ਕਾਰਨ ਖਤਰੇ ’ਚ ਹਨ ਦੁਨੀਆ ਦੇ 8 ਕਰੋੜ ਮਾਸੂਮ, ਨਵਜੰਮੇ ਬੱਚਿਆਂ ਦੇ ਟੀਕਾਕਰਨ ਰੁਕੇ
Published : May 23, 2020, 12:52 pm IST
Updated : May 23, 2020, 12:52 pm IST
SHARE ARTICLE
Routine immunization of children disrupted at least 80 million children under risk
Routine immunization of children disrupted at least 80 million children under risk

ਪਰ ਲਾਕਡਾਊਨ ਕਾਰਨ ਇਹਨਾਂ ਬਿਮਾਰੀਆਂ ਦਾ ਟੀਕਾ...

ਨਵੀਂ ਦਿੱਲੀ: ਦੁਨੀਆ ਵਿਚ ਕਰੀਬ ਦੋ ਅਰਬ ਬੱਚੇ ਇਸ ਸਮੇਂ ਵੱਡੇ ਖਤਰੇ ਵਿਚ ਹਨ। ਕੋਰੋਨਾ ਦਾ ਜਾਨਲੇਵਾ ਵਾਇਰਸ ਇਹਨਾਂ ਲਈ ਖਤਰਾਂ ਤਾਂ ਹੈ ਨਾਲ ਹੀ ਇਸ ਦੇ ਨਾਲ ਦੇ ਦੂਜੇ ਵਾਇਰਸ ਵੀ ਬੱਚਿਆਂ ਤੇ ਕਦੇ ਵੀ ਘਾਤਕ ਸਾਬਿਤ ਹੋ ਸਕਦੇ ਹਨ।

BabyBaby

WHO ਅਤੇ UNICEF ਨੇ ਮਿਲ ਕੇ ਚੇਤਾਵਨੀ ਦਿੱਤੀ ਹੈ। ਵਿਸ਼ਵ ਦੇ ਇਹਨਾਂ ਦੋ ਸੀਨੀਅਰ ਸੰਸਥਾਵਾਂ ਮੁਤਾਬਕ ਕੋਰੋਨਾ ਕਾਰਨ ਬੱਚਿਆਂ ਦਾ ਟੀਕਾਕਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜੋ ਕਿ ਇਹਨਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਦਸ ਦਈਏ ਕਿ ਛੋਟੇ ਬੱਚਿਆਂ ਨੂੰ hepatitis, typhoid, cholera, Japanese encephalitis, rabies, polio, measles, mumps and rubella, chickenpox, pneumonia ਅਤੇ influenza ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾ ਲਗਾਆ ਜਾਂਦਾ ਹੈ।

BabyBaby

ਪਰ ਲਾਕਡਾਊਨ ਕਾਰਨ ਇਹਨਾਂ ਬਿਮਾਰੀਆਂ ਦਾ ਟੀਕਾ ਬੱਚਿਆਂ ਤਕ ਨਹੀਂ ਪਹੁੰਚ ਰਿਹਾ। WHO ਅਨੁਸਾਰ ਇਸ ਸਮੇਂ ਘੱਟੋ ਘੱਟ 68 ਦੇਸ਼ਾਂ ਵਿੱਚ ਨਿਯਮਤ ਟੀਕਾਕਰਨ ਵਿਚ ਬਹੁਤ ਹੱਦ ਤਕ ਵਿਘਨ ਪਿਆ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ 1 ਸਾਲ ਤੋਂ ਘੱਟ ਉਮਰ ਦੇ ਲਗਭਗ 80 ਮਿਲੀਅਨ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

WHO ਦੇ ਅਨੁਸਾਰ ਕੋਰੋਨਾ ਕਾਰਨ...

ਖਸਰਾ ਅਤੇ ਪੋਲੀਓ ਵਿਰੁੱਧ ਟੀਕਾਕਰਣ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ

BabyBaby

- ਖਸਰਾ ਟੀਕਾਕਰਨ ਮੁਹਿੰਮ 27 ਦੇਸ਼ਾਂ ਵਿਚ ਮੁਅੱਤਲ ਕੀਤਾ ਗਿਆ ਹੈ।  

- ਜਦਕਿ ਪੋਲੀਓ ਟੀਕਾਕਰਣ 38 ਦੇਸ਼ਾਂ ਵਿਚ ਹੋਲਡ ਕੀਤਾ ਗਿਆ ਹੈ।

BabyBaby

ਦਸ ਦਈਏ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਦੁਨੀਆ ਭਰ ਵਿੱਚ ਫੈਲ ਰਿਹਾ ਹੈ। ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 107,706 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 5,245 ਦਾ ਵਾਧਾ ਹੋਇਆ ਹੈ।

Corona VirusCorona Virus

ਵਰਲਡਮੀਟਰ ਦੇ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 53 ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 39 ਹਜ਼ਾਰ 418 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 21 ਲੱਖ 56 ਹਜ਼ਾਰ 288 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 40 ਲੱਖ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement