
ਇਹ ਇੰਜੈਕਸ਼ਨ ਵਾਲੀ ਵੈਕਸੀਨ ਨਾਲੋਂ ਜ਼ਿਆਦਾ ਅਸਰਦਾਰ ਹੈ, ਨਾਲ ਹੀ ਇਸ ਨੂੰ ਲੈਣਾ ਵੀ ਬੇਹੱਦ ਆਸਾਨ ਹੈ।
ਨਵੀਂ ਦਿੱਲੀ - ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਤੀਜੀ ਲਹਿਰ ਦੀ ਵੀ ਅਸ਼ੰਕਾ ਜਤਾਈ ਜਾ ਰਹੀ ਹੈ। ਵਿਗਿਆਨੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ। ਇਸ ਗੱਲ ਦੀ ਵਧੇਰੇ ਚਿੰਤਾ ਹੈ ਕਿ ਜੇ ਦੁਨੀਆ ਭਰ ਵਿਚ ਤੀਜੀ ਲਹਿਰ ਆ ਗਈ ਤਾਂ ਦੁਨੀਆ ਵਿਚ 12 ਸਾਲ ਤੋਂ ਘੱਟ ਅਤੇ ਭਾਰਤ ਵਿਚ 18 ਸਾਲ ਤੋਂ ਘੱਟ ਦੇ ਵਿਅਕਤੀਆਂ ਲਈ ਵੈਕਸੀਨ ਨਹੀਂ ਹੈ।
Made-in-India Nasal Vaccines Could be Game Changer: WHO Top Scientist on Covid
ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ ਦੀ ਚੀਫ ਵਿਗਿਆਨਕ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਭਾਰਤ ਵਿਚ ਬਣੀ ਕੋਰੋਨਾ ਨੇਜ਼ਲ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਿੱਧ ਹੋ ਸਕਦੀ ਹੈ। ਇਸ ਤਰ੍ਹਾਂ ਵੈਕਸੀਨ ਨੱਕ ਜ਼ਰੀਏ ਦਿੱਤੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੰਜੈਕਸ਼ਨ ਵਾਲੀ ਵੈਕਸੀਨ ਨਾਲੋਂ ਜ਼ਿਆਦਾ ਅਸਰਦਾਰ ਹੈ, ਨਾਲ ਹੀ ਇਸ ਨੂੰ ਲੈਣਾ ਵੀ ਬੇਹੱਦ ਆਸਾਨ ਹੈ।
Corona Case
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਸਕੂਲਾਂ ਵਿਚ ਉਦੋਂ ਹੀ ਭੇਜਿਆ ਜਾਵੇ ਜਦੋਂ ਕਮਿਊਨਿਟੀ ਟਰਾਂਸਮਿਸ਼ਨ ਦਾ ਖਤਰਾ ਘੱਟ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਬਣੀ ਕੋਰੋਨਾ ਨੇਜ਼ਲ ਵੈਕਸੀਨ ਬੱਚਿਆਂ ਨੂੰ ਦੇਣੀ ਆਸਾਨ ਵੀ ਰਹੇਗੀ ਅਤੇ ਨਾਲ ਹੀ ਸਾਹਨਲੀ ਵਿਚ ਇਮਊਨਿਟੀ ਵਧਾਏਗੀ।
Made-in-India Nasal Vaccines Could be Game Changer: WHO Top Scientist on Covid
ਹੈਦਰਾਬਾਦ ਦੀ ਭਾਰਤ ਬਾਇਓਟੈਕ ਕੰਪਨੀ ਨੇ ਨੇਜ਼ਲ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਸ ਟੀਕੇ ਜ਼ਰੀਏ ਨੱਕ ਰਾਹੀਂ ਖੁਰਾਕ ਦਿੱਤੀ ਜਾਏਗੀ, ਜੋ ਕੋਰੋਨਾ ਨੂੰ ਮਾਤ ਦੇਣ ਵਿਚ ਕਾਰਗਰ ਸਿੱਧ ਹੋ ਸਕਦੀ ਹੈ। ਕੰਪਨੀ ਅਨੁਸਾਰ, ਸਿਰਫ 4 ਤੁਪਕੇ ਨੇਜ਼ਲ ਸਪਰੇਅ ਦੀ ਜ਼ਰੂਰਤ ਹੋਵੇਗੀ। ਦੋ-ਦੋ ਤੁਪਕੇ ਨੱਕ ਦੇ ਦੋਵੇਂ ਛੇਕ ਵਿਚ ਪਾਏ ਜਾਣਗੇ। ਕਲੀਨਿਕਲ ਟਰਾਇਲਜ਼ ਰਜਿਸਟਰੀ ਦੇ ਅਨੁਸਾਰ, 175 ਵਿਅਕਤੀਆਂ ਨੂੰ ਨੇਜ਼ਲ ਵੈਕਸੀਨ ਦਿੱਤੀ ਗਈ ਹੈ। ਉਹ ਤਿੰਨ ਸਮੂਹਾਂ ਵਿਚ ਵੰਡੇ ਹੋਏ ਹਨ। ਪਹਿਲੇ ਅਤੇ ਦੂਜੇ ਸਮੂਹ ਵਿੱਚ 70 ਵਲੰਟੀਅਰ ਅਤੇ ਤੀਜੇ ਵਿੱਚ 35 ਵਲੰਟੀਅਰ ਹਨ।