ਜ਼ਿੰਦਗੀ ਵਿਚ ਆਈਆਂ ਕਈ ਮੁਸ਼ਕਿਲਾਂ ਪਰ ਨਹੀਂ ਮੰਨੀ ਹਾਰ, ਅੱਜ ਮਲਟੀਨੈਸ਼ਨਲ ਕੰਪਨੀ ਵਿਚ ਮੈਨੇਜਰ
Published : May 23, 2021, 9:41 am IST
Updated : May 23, 2021, 9:41 am IST
SHARE ARTICLE
Deepak Parwani
Deepak Parwani

ਬਣਨਾ ਚਾਹੁੰਦੇ ਸੀ ਆਰਮੀ ਅਫਸਰ

ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਰਹਿਣ ਵਾਲੇ ਦੀਪਕ ਪਰਵਾਨੀ ਦੇ ਪਿਤਾ ਇੱਕ ਆਰਮੀ ਅਫਸਰ ਸਨ। ਅੱਤਵਾਦੀਆਂ ਨਾਲ ਮੁਕਾਬਲੇ ਵਿਚ ਉਹਨਾਂ ਨੂੰ ਗੋਲੀ ਵੀ ਲੱਗੀ। ਉਸ ਸਮੇਂ  ਦੀਪਕ 6-7 ਸਾਲ ਦੇ ਹੋਣਗੇ। ਉਸ ਸਮੇਂ ਤੋਂ ਹੀ ਦੀਪਕ ਨੇ ਆਪਣੇ ਪਿਤਾ ਵਾਂਗ ਆਰਮੀ ਅਫਸਰ ਬਣਨ ਦੀ ਠਾਣ ਲਈ। ਉਸਦੇ ਸੁਪਨਿਆਂ ਨੇ ਖੰਭ ਫੜ ਲਏ ਅਤੇ ਉਡਾਣ ਭਰੀ, ਪਰ ਬਦਕਿਸਮਤੀ ਨਾਲ ਦੀਪਕ ਹਾਦਸੇ ਦਾ ਸ਼ਿਕਾਰ ਹੋ ਗਿਆ।

Deepak ParwaniDeepak Parwani

ਦਰਅਸਲ  ਦੌੜਦੇ ਸਮੇਂ ਉਹਨਾਂ ਦੇ ਮੋਢੇ  ਤੇ ਸੱਟ ਲੱਗ ਲਈ। ਹਾਲਾਂਕਿ ਉਹ ਕੁਝ ਦਿਨਾਂ ਵਿੱਚ ਠੀਕ ਹੋ ਗਿਆ, ਪਰ ਸੱਟ ਲੱਗਣ ਦੀ ਪ੍ਰਕਿਰਿਆ ਰੁਕੀ ਨਹੀਂ। ਇਕ ਤੋਂ ਬਾਅਦ ਇਕ ਉਸ ਨੂੰ ਕਈ ਵਾਰ ਸੱਟ ਲੱਗੀਆਂ। ਜਨੂੰਨ ਅਜਿਹਾ ਸੀ ਕਿ ਉਹ ਹਰ ਵਾਰ ਵਾਪਸੀ ਕਰਦਾ, ਪਰ 2003 ਵਿਚ ਆਖਰਕਾਰ ਉਸਨੂੰ ਆਰਮੀ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਅਤੇ ਬਾਹਰ ਕਰ ਦਿੱਤਾ ਗਿਆ ਤੇ ਦੀਪਕ ਨੇ ਵਾਪਸ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। 

Deepak ParwaniDeepak Parwani

ਦੀਪਕ ਨੇ ਦੱਸਿਆ ਕਿ ਉਹ ਆਰਮੀ ਵਿਚ ਨਾ ਚੁਣੇ ਕਰਕੇ ਬਹੁਤ ਦੁਖੀ ਸੀ, ਪਰ ਕਰ ਵੀ ਕੀ ਸਕਦਾ ਸੀ। ਬਾਅਦ ਵਿਚ ਮੈਂ ਫੈਸਲਾ ਲਿਆ ਕਿ ਮੈਨੂੰ ਅੱਗੇ ਵਧਣਾ ਪਏਗਾ ਅਤੇ ਮੈਨੂੰ ਸਿਰਫ ਕਰੀਅਰ 'ਤੇ ਧਿਆਨ ਦੇਣਾ ਹੈ। ਦੀਪਕ ਨੇ ਸਖਤ ਮਿਹਨਤ ਦੇ ਜ਼ੋਰ 'ਤੇ ਇੰਜੀਨੀਅਰਿੰਗ ਕੀਤੀ। ਉਸਨੇ ਇਕ ਇੰਟਰਵਿਊ ਦੌਰਾਨ ਆਪਣੀ ਕਹਾਣੀ ਸੁਣਾਈ ਤਾਂ ਪਲੇਸਮੈਂਟ ਅਧਿਕਾਰੀ ਵੀ ਉਸ ਤੋਂ ਪ੍ਰਭਾਵਿਤ ਹੋਏ ਅਤੇ ਉਸ ਨੂੰ ਨੌਕਰੀ ਵੀ ਮਿਲ ਗਈ।

Deepak ParwaniDeepak Parwani

ਦੀਪਕ ਨੇ 2006 ਤੋਂ 2008 ਤੱਕ ਟੀਸੀਐਸ ਵਿੱਚ ਕੰਮ ਕੀਤਾ। ਇਸ ਤੋਂ ਬਾਅਦ, ਉਸਨੇ ਅੱਗੇ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਅਤੇ ਸਿੰਬੀਓਸਿਸ ਕਾਲਜ ਪੁਣੇ ਤੋਂ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਕਈ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਵਿਚ ਕੰਮ ਕੀਤਾ। ਉਸਨੇ ਟੀਮ ਦੇ ਨੇਤਾ ਅਤੇ ਮੈਨੇਜਰ ਦੀ ਭੂਮਿਕਾ ਵੀ ਨਿਭਾਈ। ਬਿਹਤਰ ਕੰਮ ਲਈ ਉਸਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ। ਹੁਣ ਉਹ ਪਿਛਲੇ 5 ਸਾਲਾਂ ਤੋਂ ਇੰਫੋਸਿਸ ਵਿਚ ਹੈ। ਇਸ ਸਮੇਂ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement