
ਕਸ਼ਮੀਰ ਸਿੰਘ 'ਤੇ NIA ਨੇ ਟੈਰਰ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ - ਅਤਿਵਾਦੀ ਸੰਗਠਨਾਂ ਨਾਲ ਸਬੰਧਿਤ ਅਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਕਸ਼ਮੀਰ ਸਿੰਘ ਤੇ ਹੁਣ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੈਸ਼ਨ ਏਜੰਸੀ (NIA) ਨੇ ਸ਼ਿਕੰਜ਼ਾ ਕੱਸਿਆ ਹੈ। ਐਨਆਈਏ ਨੇ ਕਸ਼ਮੀਰ ਸਿੰਘ ਤੇ 10 ਲੱਖ ਦਾ ਇਨਾਮ ਐਲਾਨਿਆ ਹੈ। ਦੱਸ ਦਈਏ ਕਿ ਐਨਆਈਏ ਨੂੰ ਕਸ਼ਮੀਰ ਸਿੰਘ ਦੀ ਪਿਛਲੇ 7 ਸਾਲਾਂ ਤੋਂ ਭਾਲ ਹੈ। ਜਾਂਚ ਏਜੰਸੀ ਨੂੰ ਲੰਬੇ ਸਮੇਂ ਤੋਂ ਕਸ਼ਮੀਰ ਸਿੰਘ ਦੀ ਤਲਾਸ਼ ਸੀ। ਕਸ਼ਮੀਰ ਸਿੰਘ 'ਤੇ NIA ਨੇ ਟੈਰਰ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ।
ਕਸ਼ਮੀਰ ਸਿੰਘ 'ਤੇ NIA ਨੇ ਅਤਿਵਾਦੀ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ। ਕਸ਼ਮੀਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ, 121, 121-ਏ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਦੀਆਂ ਧਾਰਾਵਾਂ 17, 18, 18-ਬੀ ਅਤੇ 38 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੱਤ ਸਾਲ ਪਹਿਲਾਂ ਯਾਨੀ 2016 ਵਿਚ ਪਲਵਿੰਦਰ ਪਿੰਦਾ ਸਮੇਤ ਕਈ ਬਦਮਾਸ਼ਾਂ ਨੇ ਨਾਭਾ ਹਾਈ ਸਕਿਓਰਿਟੀ ਜੇਲ੍ਹ 'ਤੇ ਹਮਲਾ ਕਰਕੇ ਚਾਰ ਬਦਮਾਸ਼ਾਂ ਨੂੰ ਜੇਲ੍ਹ ਚੋਂ ਛੁ਼ਡਵਾ ਲਿਆ ਸੀ।