Shaurya Chakra Awards: ਰਾਸ਼ਟਰਪਤੀ ਮੁਰਮੂ ਨੇ ਵੀਰਤਾ ਤੇ ਸ਼ੌਰਿਆ ਚੱਕਰ ਪੁਰਸਕਾਰ ਦਿਤੇ
Published : May 23, 2025, 7:19 am IST
Updated : May 23, 2025, 7:19 am IST
SHARE ARTICLE
President Murmu awarded gallantry and Shaurya Chakra awards
President Murmu awarded gallantry and Shaurya Chakra awards

Shaurya Chakra Awards: ਸਿੱਖ ਲਾਈਟ ਇਨਫ਼ੈਂਟਰੀ 19 ਰਾਸ਼ਟਰੀ ਰਾਈਫ਼ਲਜ਼ ਦੇ ਜਵਾਨ ਪ੍ਰਦੀਪ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਕੀਤਾ ਸਨਮਾਨਤ

President Murmu awarded gallantry and Shaurya Chakra awards:  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਪਹਿਲੇ ਪੜਾਅ ਦੇ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਡਿਊਟੀ ਦੌਰਾਨ ਅਸਾਧਾਰਨ ਬਹਾਦਰੀ, ਸਮਰਪਣ ਅਤੇ ਸ਼ਹੀਦੀ ਦੇਣ ਵਾਲਿਆਂ ਦੇ ਸਨਮਾਨ ’ਚ ਦਿਤੇ ਗਏ। ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ’ਚ ਹੋਏ ਸਮਾਰੋਹ ’ਚ ਪ੍ਰਧਾਨ ਮੰਤਰੀ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਸਨ। ਇਸ ਦੌਰਾਨ, ਮੇਜਰ ਆਸ਼ੀਸ਼ ਢੋਂਚਕ (ਫ਼ੌਜ ਮੈਡਲ) ਅਤੇ ਦਿ ਸਿੱਖ ਲਾਈਟ ਇਨਫ਼ੈਂਟਰੀ 19 ਰਾਸ਼ਟਰੀ ਰਾਈਫ਼ਲਜ਼ ਦੇ ਸਿਪਾਹੀ ਪ੍ਰਦੀਪ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਸਮਾਰੋਹ ਦੌਰਾਨ ਰਾਸ਼ਟਰਪਤੀ ਮੁਰਮੂ ਦੋ ਵਾਰ ਮੰਚ ਤੋਂ ਹੇਠਾਂ ਆਏ। ਜਦੋਂ ਸ਼ਹੀਦ ਸੈਨਿਕਾਂ ਦੀਆਂ ਮਾਵਾਂ ਅਤੇ ਪਤਨੀਆਂ ਪੁਰਸਕਾਰ ਲੈਣ ਲਈ ਪਹੁੰਚੀਆਂ। 

ਰਾਸ਼ਟਰਪਤੀ ਨੇ ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਦਿਤੇ: ਸ਼ੌਰਿਆ ਚੱਕਰ ਪ੍ਰਾਪਤ ਕਰਨ ਵਾਲਿਆਂ ’ਚ ਸਕੁਐਡਰਨ ਲੀਡਰ ਦੀਪਕ ਕੁਮਾਰ, ਰਾਜਪੂਤ ਰੈਜੀਮੈਂਟ 44ਵੀਂ ਬਟਾਲੀਅਨ ਨੈਸ਼ਨਲ ਰਾਈਫ਼ਲਜ਼ ਦੇ ਮੇਜਰ ਵਿਜੇ ਵਰਮਾ, ਡਿਪਟੀ ਕਮਾਂਡੈਂਟ ਵਿਕਰਾਂਤ ਕੁਮਾਰ, ਸੀਆਰਪੀਐਫ਼ ਦੇ ਜੈਫਰੀ ਹਾਮਿੰਗਚੂਲੋ, ਇੰਸਪੈਕਟਰ (ਜੀਡੀ), ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਪੁਲਿਸ ਅਧਿਕਾਰੀ ਅਬਦੁਲ ਲਤੀਫ, ਪੈਰਾਸ਼ੂਟ ਰੈਜੀਮੈਂਟ ਦੇ ਲੈਫ਼ਟੀਨੈਂਟ ਕਰਨਲ ਸੀਵੀਐਸ ਨਿਖਿਲ, ਆਰਮੀ ਸਰਵਿਸ ਕੋਰ ਦੇ ਮੇਜਰ ਤ੍ਰਿਪਤਪ੍ਰੀਤ ਸਿੰਘ ਸ਼ਾਮਲ ਹਨ। 

ਇਨ੍ਹਾਂ ਤੋਂ ਇਲਾਵਾ, ਜੰਮੂ-ਕਸ਼ਮੀਰ ਰਾਈਫ਼ਲਜ਼ ਦੀ 5ਵੀਂ ਬਟਾਲੀਅਨ ਦੇ ਸੂਬੇਦਾਰ ਸੰਜੀਵ ਸਿੰਘ ਜਸਰੋਟੀਆ, ਲੈਫ਼ਟੀਨੈਂਟ ਕਮਾਂਡਰ ਕਪਿਲ ਯਾਦਵ, ਕਰਨਲ ਪਵਨ ਸਿੰਘ, 666 ਆਰਮੀ ਏਵੀਏਸ਼ਨ ਸਕੁਐਡਰਨ, ਵਿੰਗ ਕਮਾਂਡਰ ਵਰਨਨ ਡੇਸਮੰਡ ਕੀਨ, ਸਕੁਐਡਰਨ ਲੀਡਰ ਦੀਪਕ ਕੁਮਾਰ, ਆਰਟਿਲਰੀ ਰੈਜੀਮੈਂਟ ਦੇ ਸੂਬੇਦਾਰ ਪੀ. ਪੁਬਿਨ ਸਿੰਘਾ, ਮੇਜਰ ਸਾਹਿਲ ਰੰਧਾਵਾ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ।

ਲੈਫ਼ਟੀਨੈਂਟ ਕਮਾਂਡਰ ਕਪਿਲ ਯਾਦਵ, ਏਈਓ ਆਈਐਨਐਸ ਵਿਸ਼ਾਖਾਪਟਨਮ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਆਰਮੀ ਸਰਵਿਸ ਕੋਰ 34 ਨੈਸ਼ਨਲ ਰਾਈਫ਼ਲਜ਼ ਦੇ ਮੇਜਰ ਤ੍ਰਿਪਤਪ੍ਰੀਤ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement