
ਭਾਰਤ ਸਰਕਾਰ ਅਧੀਨ ਆਉਂਦੇ ਆਯੂਸ਼ ਮੰਤਰਾਲੇ ਨੇ ਦਾਅਵਿਆਂ ਨੂੰ ਨਕਾਰਿਆ
ਨਵੀਂ ਦਿੱਲੀ : ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਦਾਅਵੇ ਤਹਿਤ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵਲੋਂ ਜਾਰੀ ਕੀਤੀ ਕੋਰੋਨਿਲ ਨਾਮ ਦੀ ਦਵਾਈ ਅਪਣੀ ਲਾਚਿੰਗ ਤੋਂ ਤੁਰਤ ਬਾਅਦ ਵਿਵਾਦਾਂ 'ਚ ਘਿਰ ਗਈ ਹੈ। ਬਾਬਾ ਰਾਮਦੇਵ ਵਲੋਂ ਇਸ ਦਵਾਈ ਨਾਲ ਕਰੋਨਾ ਦੇ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਭਾਰਤ ਸਰਕਾਰ ਅਧੀਨ ਆਯੂਸ਼ ਮੰਤਰਾਲੇ ਨੇ ਰੱਦ ਕਰ ਦਿਤਾ ਹੈ।
coronil patanjali
ਇੰਨਾ ਹੀ ਨਹੀਂ, ਆਯੁਸ਼ ਮੰਤਰਾਲੇ ਨੇ ਪਤੰਜਲੀ ਤੋਂ ਇਸ ਦਵਾਈ ਸਬੰਧੀ ਪੂਰੇ ਵੇਰਵੇ ਮੰਗ ਲਏ ਹਨ। ਮਤਰਾਲੇ ਮੁਤਾਬਕ ਇਸ ਦਵਾਈ ਸਬੰਧੀ ਕੀਤੇ ਗਏ ਦਾਅਵਿਆਂ ਅਤੇ ਵਿਗਿਆਨਕ ਖੋਜ਼ਾਂ ਬਾਰੇ ਉਸ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਆਯੂਸ਼ ਮੰਤਰਾਲੇ ਨੇ ਪਤੰਜਲੀ ਆਯੁਰਵੈਦ ਨੂੰ ਦਵਾਈ ਦੇ ਦਾਅਵਿਆਂ ਅਤੇ ਇਸ਼ਤਿਹਾਰਬਾਜ਼ੀ 'ਤੇ ਰੋਕ ਲਾਉਣ ਲਈ ਕਹਿ ਦਿਤਾ ਹੈ।
Coronil Patanjali
ਕਾਬਲੇਗੌਰ ਹੈ ਕਿ ਅੱਜ ਯੋਗਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਰੋਨਾ ਦੀ ਦਵਾਈ ਤਿਆਰ ਕਰ ਲਈ ਹੈ। ਇਸ ਦਵਾਈ ਦੀ ਅੱਜ ਪਜੰਤਲੀ ਵਲੋਂ ਬਕਾਇਦਾ ਲਾਂਚ ਵੀ ਕਰ ਦਿਤੀ ਹੈ। ਕੋਰੋਨਿਲ ਨਾਮ ਦੀ ਦਵਾਈ ਲਾਂਚ ਕਰਦਿਆਂ ਪਤੰਜਲੀ ਨੇ ਦਾਅਵਾ ਕੀਤਾ ਸੀ ਕਿ ਇਹ ਦਵਾਈ ਕਰੋਨਾ ਨੂੰ ਮਾਤ ਦੇਣ ਦੇ ਸਮਰੱਥ ਹੈ।
Coronil Patanjali
ਮੰਗਲਵਾਰ ਨੂੰ ਹਰਿਦੁਆਰ ਵਿਖੇ ਕਰੋਨਾ ਵਾਇਰਸ ਦੀ ਪਹਿਲੀ ਆਯੂਰਵੈਦਿਕ ਦਵਾਈ ਕੋਰੋਨਿਲ ਲਾਂਚ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਪਤੰਜਲੀ ਵਲੋਂ ਬਣਾਈ ਗਈ ਇਹ ਦਵਾਈ ਦਾ 95 ਲੋਕਾਂ 'ਤੇ ਟੈਸਟ ਕੀਤਾ ਗਿਆ ਹੈ। ਦਾਅਵੇ ਮੁਤਾਬਕ ਇਸ ਦਵਾਈ ਨਾਲ ਸਿਰਫ਼ ਤਿੰਨ ਦਿਨਾਂ ਦੇ ਅੰਦਰ ਅੰਦਰ 69 ਫ਼ੀ ਸਦੀ ਕਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਏ ਹਨ। ਜਦਕਿ 7 ਦਿਨਾਂ 'ਚ 100 ਫ਼ੀ ਸਦੀ ਮਰੀਜ਼ ਰਿਕਵਰ ਹੋਏ ਹਨ। ਕੰਪਨੀ ਦੇ ਦਾਅਵੇ ਅਨੁਸਾਰ ਇਸ ਦਵਾਈ ਦੇ ਕਲੀਨੀਕਲ ਟਰਾਇਲ ਦੌਰਾਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ।
Coronil Patanjali
ਇਹ ਐਲਾਨ ਪਤੰਜਲੀ ਦੇ ਯੋਗਗੁਰੂ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਕੀਤਾ ਸੀ। ਪ੍ਰੱੈਸ ਕਾਨਫਰੰਸ ਦੌਰਾਨ ਵਿਗਿਆਨੀ, ਡਾਕਟਰ ਅਤੇ ਮੁਕੱਦਮੇ ਵਿਚ ਸ਼ਾਮਲ ਖੋਜਕਰਤਾ ਵੀ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।