
ਖਾਤੇ ਵਿਚ ਰਕਮ ਵੇਖ ਉਡੇ ਹੋਸ਼
ਅਮਰੀਕਾ ਦੇ ਫ਼ਲੌਰਿਡਾ( Florida) ਵਿੱਚ ਇੱਕ ਬਜ਼ੁਰਗ ਔਰਤ ਨੇ ਆਪਣਾ ਬੈਂਕ ਬੈਲੈਂਸ ( Bank balance) ਵੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਖਾਤੇ ਵਿੱਚ ਇੰਨੀ ਵੱਡੀ ਰਕਮ ਹੋਵੇਗੀ। ਇਹ ਰਕਮ ਲਗਭਗ 1 ਬਿਲੀਅਨ ਡਾਲਰ ਸੀ, ਭਾਵ ਭਾਰਤੀ ਕਰੰਸੀ ਦੇ ਅਨੁਸਾਰ ਅਰਬਾਂ ਰੁਪਏ ਵਿਚ (7417 crore in the account) ਸੀ। ਜਦੋਂ ਬਜ਼ੁਰਗ ਔਰਤ ਨੇ ਬੈਂਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਪੂਰਾ ਮਾਮਲਾ ਸਾਹਮਣੇ ਆ ਸਕਿਆ।
Julia Yankovsky
ਫ਼ਲੌਰਿਡਾ( Florida) ਦੀ ਇਕ ਬਜ਼ੁਰਗ ਔਰਤ ਜੂਲੀਆ ਯੈਨਕੋਵਸਕੀ( Julia Yankovsky) 20 ਡਾਲਰ ਜਾਨੀ 1400 ਰੁਪਏ ਕਢਵਾਉਣ ਲਈ ਏਟੀਐਮ ਗਈ, ਪਰ ਪੈਸੇ ਕਢਵਾਉਣ ਦੌਰਾਨ ਏਟੀਐਮ ਮਸ਼ੀਨ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਇਹ ਰਕਮ ਕਢਵਾਉਣ ਲਈ ਚਾਰਜ ਦੇਣਾ ਪਏਗਾ। ਮਸ਼ੀਨ ਦੁਆਰਾ ਦਿੱਤੀ ਗਈ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ, ਉਸਨੇ ਇਹ ਲੈਣ-ਦੇਣ ਜਾਰੀ ਰੱਖਿਆ।
ATM
ਇਸ ਤੋਂ ਬਾਅਦ, ਜਦੋਂ ਜੂਲੀਆ ( Julia Yankovsky) ਨੇ ਆਪਣੇ ਬੈਂਕ ਬੈਲੈਂਸ ( Bank balance) ਦੀ ਜਾਂਚ ਕੀਤੀ, ਤਾਂ ਉਸਦੇ ਹੋਸ਼ ਉਡ ਗਏ। ਬੈਂਕ ਦੀ ਰਸੀਦ ਵਿਚ, ਉਸ ਦੇ ਖਾਤੇ ਵਿਚ 999,985,855.94 ਡਾਲਰ , ਭਾਵ ਭਾਰਤੀ ਕਰੰਸੀ ਦੇ ਅਨੁਸਾਰ 7417 ਕਰੋੜ ਰੁਪਏ (7417 crore in the account) ਸਨ। ਜੂਲੀਆ ( Julia Yankovsky) ਨੇ ਦੱਸਿਆ ਕਿ ‘ਮੈਂ ਇਹ ਵੇਖ ਕੇ ਡਰ ਗਈ ਸੀ। ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਲੋਕ ਜ਼ਰੂਰ ਸੋਚ ਰਹੇ ਹੋਣਗੇ ਕਿ ਮੈਂ ਲਾਟਰੀ ਜਿੱਤੀ ਹੈ, ਪਰ ਮੇਰੇ ਲਈ ਇਹ ਬਹੁਤ ਹੀ ਡਰਾਵਣੀ ਗੱਲ ਸੀ।
US Doller
ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਕੱਲ੍ਹ ਹੋਵੇਗੀ PM ਦੀ High Level ਮੀਟਿੰਗ
ਜਦੋਂ ਜੂਲੀਆ ਨੂੰ ਪਤਾ ਲੱਗਿਆ ਕਿ ਉਸਦੇ ਖਾਤੇ ਵਿੱਚ ਕਰੋੜਾਂ ਰੁਪਏ (7417 crore in the account) ਹਨ, ਇਸ ਦੇ ਬਾਵਜੂਦ ਉਸਨੇ ਉਸ ਰਕਮ ਨੂੰ ਹੱਥ ਨਹੀਂ ਲਗਾਇਆ। ਉਸਦਾ ਕਹਿਣਾ ਹੈ ਕਿ , 'ਮੈਂ ਅਜਿਹੀਆਂ ਕਹਾਣੀਆਂ ਤੋਂ ਜਾਣੂ ਹਾਂ, ਜਿਸ ਵਿਚ ਲੋਕ ਪਹਿਲਾਂ ਤਾਂ ਪੈਸਾ ਕਢਵਾ ਲੈਂਦੇ ਹਨ, ਫਿਰ ਬਾਅਦ ਵਿਚ ਉਨ੍ਹਾਂ ਨੂੰ ਉਹ ਪੈਸੇ ਵਾਪਸ ਦੇਣੇ ਪੈਂਦੇ ਹਨ। ਮੈਂ ਉਹਨਾਂ ਪੈਸਿਆਂ ਦਾ ਕੁਝ ਨਹੀਂ ਕਰਾਂਗਾ ਕਿਉਂਕਿ ਉਹ ਮੇਰੇ ਪੈਸੇ ਨਹੀਂ ਹਨ।
US Doller
ਹੋਰ ਪੜ੍ਹੋ: ਖ਼ੁਸ਼ਖ਼ਬਰੀ! Punjab Police ਨੇ ਖੋਲ੍ਹੀਆਂ ਭਰਤੀਆਂ, ਇਸ ਦਿਨ ਹੋਵੇਗੀ ਲਿਖਤੀ ਪ੍ਰੀਖਿਆ
ਹਾਲਾਂਕਿ, ਬਾਅਦ ਵਿਚ ਇਹਨਾਂ ਪੈਸਿਆਂ ਦੀ ਕਹਾਣੀ ਸਾਫ ਹੋ ਗਈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਜੂਲੀਆ ਦੇ ਬੈਂਕ ਖਾਤੇ ਵਿੱਚ ਬੈਲੈਂਸ ( Bank balance) ਨਕਾਰਾਤਮਕ ਵਿਚ ਸੀ। ਇਸ ਕਿਸਮ ਦੀ ਸੰਖਿਆ ਉਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਵੀ ਬੈਂਕ ਖਾਤੇ ਵਿੱਚ ਸ਼ੱਕੀ ਗਤੀਵਿਧੀ ਹੁੰਦੀ ਹੈ। ਇਹੀ ਕਾਰਨ ਸੀ ਕਿ ਜਦੋਂ ਜੂਲੀਆ ( Julia Yankovsky) ਆਪਣੇ ਖਾਤੇ ਵਿਚੋਂ 20 ਡਾਲਰ ਕਢਵਾਉਣਾ ਆਈ , ਤਾਂ ਉਹ ਇੰਨੀ ਛੋਟੀ ਰਕਮ ਵੀ ਕਢਵਾ ਨਾ ਸਕੀ।
ਹੋਰ ਪੜ੍ਹੋ: ਖਾਣਾ ਪਹੁੰਚਾਉਣ ਲਈ Cycle 'ਤੇ ਜਾਂਦਾ ਸੀ Delivery Boy, ਲੋਕਾਂ ਨੇ Gift ਕੀਤੀ ਬਾਈਕ