
Delivery Boy ਹਰ ਰੋਜ਼ Cycle ਚਲਾ ਕੇ ਖਾਣਾ ਡਿਲੀਵਰ ਕਰਨ ਆਉਂਦਾ ਸੀ, ਜਿਸ ਦੀ ਮਿਹਨਤ ਤੋਂ ਖੁਸ਼ ਹੋ ਕੇ ਲੋਕਾਂ ਨੇ ਉਸ ਨੂੰ ਬਾਈਕ ਗਿਫਟ ਕੀਤੀ।
ਹੈਦਰਾਬਾਦ (Hyderabad): ਅਸੀਂ ਅਕਸਰ ਘਰ ਬੈਠ ਕੇ ਖਾਣ-ਪੀਣ ਦਾ ਸਮਾਨ ਆਨਲਾਈਨ ਆਰਡਰ (Online Food Order) ਕਰਦੇ ਹਾਂ। ਡਿਲੀਵਰੀ ਬੁਆਏ (Delivery Boy) ਕੁਝ ਸਮੇਂ ਵਿਚ ਹੀ ਸਾਨੂੰ ਖਾਣਾ ਦੇਣ ਪਹੁੰਚ ਜਾਂਦੇ ਹਨ। ਇਸ ਮੌਕੇ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਕੋਈ ਹੀ ਸਮਝ ਸਕਦਾ ਹੈ। ਹੈਦਰਾਬਾਦ ਤੋਂ ਇਕ ਦਿਲ ਨੂੰ ਖੁਸ਼ ਕਰਨ ਵਾਲਾ ਮਾਮਲਾ ਸਾਹਮਣੇ ਆਇਆ।
People Gift bike To Delivery Man Who Rode Bicycle To Deliver Food
ਹੋਰ ਪੜ੍ਹੋ: Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ
ਦਰਅਸਲ ਇੱਥੇ ਇਕ ਡਿਲੀਵਰੀ ਬੁਆਏ ਹਰ ਰੋਜ਼ ਸਾਈਕਲ (Zomato Cycle Delivery Boy) ਚਲਾ ਕੇ ਖਾਣਾ ਡਿਲੀਵਰ ਕਰਨ ਆਉਂਦਾ ਸੀ, ਜਿਸ ਦੀ ਮਿਹਨਤ ਤੋਂ ਖੁਸ਼ ਹੋ ਕੇ ਲੋਕਾਂ ਨੇ ਉਸ ਨੂੰ ਬਾਈਕ ਗਿਫਟ ਕੀਤੀ। ਹੈਦਰਾਬਾਦ ਦੇ ਕਿੰਗ ਕੋਟੀ ਵਿਚ ਰਹਿਣ ਵਾਲੇ ਰੌਬਿਨ ਮੁਕੇਸ਼ ਪਿਛਲੇ ਕੁਝ ਦਿਨਾਂ ਨੂੰ ਜ਼ੋਮੈਟੋ (Zomato Delivery Boy) ਤੋਂ ਖਾਣਾ ਮੰਗਵਾ ਰਹੇ ਸੀ। ਇਕ ਦਿਨ ਉਹਨਾਂ ਨੇ ਖਾਣਾ ਆਰਡਰ ਕੀਤਾ ਤਾਂ ਡਿਲੀਵਰੀ ਬੁਆਏ ਕਰੀਬ 15 ਮਿੰਟ ਵਿਚ ਉਹਨਾਂ ਦਾ ਖਾਣਾ ਲੈ ਕੇ ਪਹੁੰਚ ਗਿਆ। ਡਿਲੀਵਰੀ ਬੁਆਏ ਦਾ ਨਾਂਅ ਮੁਹੰਮਦ ਅਕੀਲ ਅਹਿਮਦ (Mohammad Aqeel) ਸੀ।
Zomato delivery boy
ਹੋਰ ਪੜ੍ਹੋ: Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?
ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਮੁਕੇਸ਼ (Robin Mukesh) ਨੇ ਦੱਸਿਆ ਕਿ ਜਦੋਂ 15 ਮਿੰਟ ਬਾਅਦ ਡਿਲੀਵਰੀ ਬੁਆਏ ਨੇ ਉਹਨਾਂ ਨੂੰ ਹੇਠਾਂ ਆ ਕੇ ਖਾਣਾ ਲੈਣ ਲਈ ਕਿਹਾ ਤਾਂ ਉਹਨਾਂ ਦੇਖਿਆ ਕਿ ਉਹ ਬਾਰਿਸ਼ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ। ਅਕੀਲ ਨਾਲ ਗੱਲ ਕਰਦਿਆਂ ਪਤਾ ਚੱਲਿਆ ਕਿ ਉਹ ਪਿਛਲੇ 1 ਸਾਲ ਤੋਂ ਸਾਈਕਲ ਜ਼ਰੀਏ ਹੀ ਖਾਣੇ ਦੀ ਡਿਲੀਵਰੀ ਕਰ ਰਿਹਾ ਸੀ। ਇਸ ਦੌਰਾਨ ਡਿਲੀਵਰੀ ਬੁਆਏ ਨੇ ਦੱਸਿਆ ਕਿ ਉਹ ਬੀਟੈੱਕ ਦਾ ਵਿਦਿਆਰਥੀ (B.Tech Student) ਹੈ।
People Gift bike To Delivery Man Who Rode Bicycle To Deliver Food
ਹੋਰ ਪੜ੍ਹੋ: ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ
ਅਜਿਹੇ ਵਿਚ ਰੌਬਿਨ ਨੇ ਉਸ ਦੀ ਮਦਦ ਕਰਨ ਬਾਰੇ ਸੋਚਿਆ। ਉਹਨਾਂ ਨੇ ਰੌਬਿਨ ਦੀ ਫੋਟੋ ਸੋਸ਼ਲ ਮੀਡੀਆ ’ ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਰੌਬਿਨ ਨੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਕਰੀਬ 10 ਘੰਟੇ ਵਿਚ 60 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਇਕੱਠੇ ਹੋ ਗਏ। ਇਸ ਦੌਰਾਨ ਕੁੱਲ 73,370 ਰੁਪਏ ਇਕੱਠੇ ਹੋਏ। ਉਹਨਾਂ ਨੇ ਇਹਨਾਂ ਪੈਸਿਆਂ ਨਾਲ ਅਕੀਲ ਲਈ ਟੀਵੀਐਸ—ਐਕਸਐਲ ਬਾਈਕ (TVS XL bike) ਖਰੀਦੀ। ਇਸ ਤੋਂ ਇਲਾਵਾ ਬਚੇ ਪੈਸਿਆਂ ਨਾਲ ਉਹਨਾਂ ਨੇ ਅਕੀਲ ਲਈ ਹੈਲਮੇਟ ਅਤੇ ਰੇਨਕੋਟ ਵੀ ਖਰੀਦਿਆ।