
twitter 'ਤੇ ਟ੍ਰੈਡ ਹੋ ਰਿਹਾ ਹੈ #BoycottManekaGandhi ਅਤੇ #मेनकागांधीमाफीमांगे
ਲਖਨਊ - ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਇਕ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਹੁਣ ਯੂਜ਼ਰਸ ਦੇ ਨਿਸ਼ਾਨੇ' ਤੇ ਆ ਗਈ ਹੈ। ਲੋਕ ਉਸ ਦੀ ਕਾਫ਼ੀ ਆਲੋਚਨਾ ਕਰ ਰਹੇ ਹਨ। ਦਰਅਸਲ ਮੇਨਕਾ ਗਾਂਧੀ 'ਤੇ ਪਸ਼ੂ ਡਾਕਟਰਾਂ ਨਾਲ ਗਲਤ ਵਿਵਹਾਰ ਕਰਨ ਦਾ ਆਰੋਪ ਲੱਗਾ ਹੈ।
ਇਹ ਵੀ ਪੜ੍ਹੋ : ਜਾਰੀ ਰਹੇਗੀ ਈ-ਕਮਰਸ ਪਲੇਟਫਾਰਮ 'ਤੇ Discount Sale, ਫਿਲਹਾਲ ਨਹੀਂ ਲੱਗੇਗੀ ਰੋਕ
..@Manekagandhibjp has been calling up individuals all over the country and threatening them of dire consequences by levelling false charges against them .
— Ashoke Pandit (@ashokepandit) June 22, 2021
It’s high time that she should be asked to retire . #BoycottManekaGandhi pic.twitter.com/dB01I2N6Zd
ਇੰਡੀਅਨ ਵੈਟਨਰੀ ਐਸੋਸੀਏਸ਼ਨ ਨੇ ਇਸ ਮਾਮਲੇ ਵਿਚ ਪੀਐੱਮ ਮੋਦੀ ਨੂੰ ਪੱਤਰ ਲਿਖ ਕੇ ਮੇਨਕਾ ਗਾਂਧੀ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਮ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਵੀ ਵੈਟਨਰੀ ਐਸੋਸੀਏਸ਼ਨ ਦੇ ਪੱਤਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ਮੇਨਕਾ ਗਾਂਧੀ ਅਕਸਰ ਦੇਸ਼ ਭਰ ਵਿਚ ਕਾਫ਼ੀ ਲੋਕਾਂ ਨੂੰ ਫੋਨ ਕਰ ਕੇ ਧਮਕਾਉਂਦੀ ਰਹਿੰਦੀ ਹੈ ਅਤੇ ਝੂਠੇ ਮੁਕੱਦਮੇ ਵਿਚ ਫਸਾਉਣ ਦੀ ਧਮਕੀ ਵੀ ਦਿੰਦੀ ਹੈ।
Maneka Gandhi
ਇਹ ਵੀ ਪੜ੍ਹੋ : Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ
ਹੁਣ ਸਮਾਂ ਆ ਗਿਆ ਹੈ ਕਿ ਉਹਨਾਂ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਲਈ ਕਹਿ ਦੇਣਾ ਚਾਹੀਦਾ ਹੈ।ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਮੇਨਕਾ ਗਾਂਧੀ ਦੇ ਬਾਈਕਾਟ ਅਤੇ ਮੇਨਿਕਾ ਗਾਂਧੀ ਮਾਫ਼ੀ ਮੰਗੋ ਟ੍ਰੈਡ ਹੋ ਰਿਹਾ ਹੈ। ਬੁੱਧਵਾਰ ਸਵੇਰ ਤੋਂ ਹੀ #BoycottManekaGandhi ਅਤੇ #मेनकागांधीमाफीमांगे ਟ੍ਰੈਡ ਕਰ ਰਿਹਾ ਹੈ। ਲੋਕ ਆਡੀਓ ਵਿਚ ਮੇਨਕਾ ਗਾਂਧੀ ਦੀ ਭਾਸ਼ਾ 'ਤੇ ਵਿਰੋਧ ਜਤਾ ਰਹੇ ਹਨ , ਉਹਨਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਵਾਇਰਲ ਆਡੀਓ ਵਿਚ ਮੇਨਕਾ ਗਾਂਧੀ ਕਥਿਤ ਤੌਰ 'ਤੇ ਇਕ ਡਾਕਟਰ ਤੋਂ ਇਕ ਕੁੱਤੇ ਦੇ ਇਲਾਜ ਦੇ ਸਬੰਧ ਵਿਚ ਗੱਲ ਕਰ ਰਹੀ ਹੈ ਤੇ ਇਸ ਦੌਰਾਨ ਉਹ ਡਾਕਟਰ ਨੂੰ ਕਈ ਘਟੀਆ ਸ਼ਬਦ ਵੀ ਬੋਲਦੀ ਹੈ।