Chhattisgarh Naxal Attack : ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਨੇ ਕੀਤਾ IED ਬਲਾਸਟ , CRPF ਦੇ 2 ਜਵਾਨ ਸ਼ਹੀਦ
Published : Jun 23, 2024, 5:35 pm IST
Updated : Jun 23, 2024, 8:32 pm IST
SHARE ARTICLE
Chhattisgarh Naxal Attack
Chhattisgarh Naxal Attack

ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਨਕਸਲੀਆਂ ਨੇ ਕੈਂਪ ਸਿਲਗਰ ਤੋਂ ਟੇਕਲਗੁਡੇਮ ਤੱਕ ਸੜਕ 'ਤੇ ਇਕ ਆਈਈਡੀ ਲਾਇਆ ਸੀ

 Chhattisgarh Naxal Attack : ਛੱਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਸਰਹੱਦ 'ਤੇ ਐਤਵਾਰ ਨੂੰ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਿਲਗਰ ਅਤੇ ਟੇਕਲਗੁਡਮ ਦੇ ਵਿਚਕਾਰ ਨਕਸਲੀਆਂ ਨੇ ਸੀਆਰਪੀਐਫ ਜਵਾਨਾਂ ਦੇ ਟਰੱਕ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਹੈ। ਇਸ ਧਮਾਕੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਕੋਬਰਾ ਬਟਾਲੀਅਨ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ।

ਜਾਣਕਾਰੀ ਮੁਤਾਬਕ ਜਗਰਗੁੰਡਾ ਇਲਾਕੇ 'ਚ ਸਥਿਤ ਸਿਲਗਰ ਕੈਂਪ ਤੋਂ 201 ਕੋਬਰਾ ਕੋਰ ਦੇ ਜਵਾਨਾਂ ਦੀ ਟੁੱਕੜੀ ROP (ਰੋਡ ਓਪਨਿੰਗ ਡਿਊਟੀ) ਦੌਰਾਨ ਟਰੱਕ ਅਤੇ ਬਾਈਕ ਰਾਹੀਂ ਟੇਕਲਗੁਡੇਮ ਵੱਲ ਜਾ ਰਹੀ ਸੀ। ਨਕਸਲੀਆਂ ਨੇ ਉੱਥੇ ਰਸਤੇ 'ਚ IED ਲਗਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਫੌਜੀਆਂ ਨਾਲ ਭਰਿਆ ਟਰੱਕ ਦੁਪਹਿਰ 3 ਵਜੇ ਦੇ ਕਰੀਬ ਉੱਥੋਂ ਨਿਕਲਿਆ ਤਾਂ ਆਈਈਡੀ ਦੀ ਚਪੇਟ 'ਚ ਆ ਗਿਆ।

 ਬਲਾਸਟ ਕਾਰਨ ਟਰੱਕ ਡਰਾਈਵਰ ਜਵਾਨ ਵਿਸ਼ਨੂੰ ਆਰ ਅਤੇ ਸਹਿ ਡਰਾਈਵਰ ਜਵਾਨ ਸ਼ੈਲੇਂਦਰ ਸ਼ਹੀਦ ਹੋ ਗਏ। ਬਾਕੀ ਸੈਨਿਕ ਸੁਰੱਖਿਅਤ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫੌਜੀ ਰਾਸ਼ਨ ਲੈ ਕੇ ਜਵਾਨ ਕੈਂਪ ਜਾ ਰਹੇ ਸਨ। ਟੇਕਲਗੁਡਮ ਅਤੇ ਇਸ ਤੋਂ ਅੱਗੇ ਦਾ ਇਲਾਕਾ ਨਕਸਲੀ ਕਮਾਂਡਰਾਂ ਹਿਦਮਾ ਅਤੇ ਦੇਵਾ ਦਾ ਗੜ੍ਹ ਹੈ। ਕੁਝ ਮਹੀਨੇ ਪਹਿਲਾਂ ਹੀ ਇੱਥੇ ਸੁਰੱਖਿਆ ਬਲਾਂ ਦਾ ਕੈਂਪ ਸਥਾਪਿਤ ਕੀਤਾ ਗਿਆ ਸੀ। 

ਸੀਐਮ ਵਿਸ਼ਨੂੰ ਦੇਉ ਸਾਈਂ ਨੇ ਦਿੱਤੀ ਇਹ ਪ੍ਰਤੀਕਿਰਿਆ  

ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਉ ਸਾਈਂਨੇ ਨੇ ਸੁਕਮਾ ਬਲਾਸਟ ਨੂੰ ਲੈ ਕੇ ਐਕਸ 'ਤੇ ਲਿਖਿਆ ਹੈ ਕਿ ਸੁਕਮਾ ਜ਼ਿਲ੍ਹੇ ਦੇ ਟੇਕਲਗੁਡੇਮ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਵਿੱਚ 2 ਸੈਨਿਕਾਂ ਦੀ ਮੌਤ ਦੀ ਦੁਖਦ ਖ਼ਬਰ ਆ ਰਹੀ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸ਼ਹੀਦ ਸੈਨਿਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੇ।

 

 

 

 

Location: India, Chhatisgarh

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement